ਬਠਿੰਡਾ, 12 ਜੁਲਾਈ (ਮਨਦੀਪ ਕੋਰ ਅਗਰੋਈਆ)- ਬਠਿੰਡਾ ਪ੍ਰੈਸ ਕਲੱਬ ਰਜਿ: ਦੀ ਅੱਜ ਇੱਥੇ ਹੋਈ ਹੰਗਾਮੀ ਮੀਟਿੰਗ ਦੌਰਾਨ ਸ੍ਰੀ ਬੀ ਐਸ ਭੁੱਲਰ ਪ੍ਰਧਾਨ ਅਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ ਚੁਣੇ ਗਏ। ਇੱਥੇ ਇਹ ਜਿਕਰਯੋਗ ਹੈ ਕਿ ਕਲੱਬ ਦੇ ਬਾਨੀ ਪ੍ਰਧਾਨ ਸ੍ਰੀ ਐਸ ਪੀ ਸਰਮਾਂ ਦੇ ਸੇਵਾਮੁਕਤ ਹੋਣ ਤੇ ਸ੍ਰੀ ਹੁਕਮ ਚੰਦ ਸਰਮਾਂ ਨੂੰ ਕਾਰਜਕਾਰੀ ਪ੍ਰਧਾਨ ਨਾਮਜਦ ਕੀਤਾ ਗਿਆ ਸੀ, ਪਰੰਤੂ ਅਣਦੱਸੇ ਕਾਰਨਾਂ ਦੇ ਚਲਦਿਆਂ ਕਲੱਬ ਦੇ ਅਨੁਸਾਸਨ ਅਤੇ ਸੰਵਿਧਾਨ ਦੀ ਘੋਰ ਉ¦ਘਣਾ ਕਰਕੇ ਉਹ ਇੱਕ ਸਮਾਨਅੰਤਰ ਧੜੇ ਨਾਲ ਜਾ ਰਲੇ। ਅਜਿਹੀਆਂ ਪ੍ਰਸਥਿਤੀਆਂ ਦੇ ਮੱਦੇਨਜਰ ਇੱਕ ਹੰਗਾਮੀ ਮੀਟਿੰਗ ਦੌਰਾਨ ਸ੍ਰੀ ਬੀ ਐਸ ਭੁੱਲਰ ਨੂੰ ਪ੍ਰਧਾਨ, ਸਤਿੰਦਰ ਸ਼ੈਲੀ ਜਨਰਲ ਸਕੱਤਰ ਅਤੇ ਅਨੁਸਾਸਨ ਤੇ ਮੈਂਬਰਸਿਪ ਪੜਤਾਲੀਆ ਕਮੇਟੀ ਦੀ ਚੇਅਰਪਰਸਨ ਬੀਬੀ ਮੇਘਾ ਮਾਨ ਨੂੰ ਚੁਣਿਆ ਗਿਆ। ਪ੍ਰਾਪੇਗੰਡਾ ਅਤੇ ਲੋਕ ਸੰਪਰਕ ਦੀ ਜੁਮੇਵਾਰੀ ਪਰਵਿੰਦਰਜੀਤ ਸਰਮਾਂ ਅਤੇ ਅਵਤਾਰ ਸਿੰਘ ਕੈਂਥ ਨੂੰ ਸੌਂਪੀ ਗਈ। ਅਲੱਗ ਹੋਏ ਧੜੇ
ਦੇ ਕੁਝ ਕੁ ਜਥੇਬੰਦਕਾਂ ਦੀ ਫੁੱਟਪਾਊ ਕਾਰਵਾਈ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮੀਟਿੰਗ ਨੇ ਨੋਟ ਕੀਤਾ ਕਿ ਇੱਕ ਡਾਕਟਰ ਤੇ ਪੱਤਰਕਾਰ ਸਾਥੀ ਦੇ ਜਿਸ ਝਗੜੇ ਦਾ ਸਮਝੌਤਾ ਪਹਿਲਾਂ ਹੀ ਹੋ ਚੁੱਕਾ ਸੀ, ਉਸਦੇ ਬਹਾਨੇ ਹੇਠ ਅਲੱਗ ਇਕੱਤਰਤਾ ਕਰਕੇ ਸਾਜਿਸੀ ਢੰਗ ਨਾਲ ਬਠਿੰਡਾ ਪ੍ਰੈਸ ਕਲੱਬ ਦੀ ਚੋਣ ਦਾ ਡਰਾਮਾ ਰਚਿਆ ਗਿਆ, ਜੋ ਨੈਤਿਕਤਾ ਅਤੇ ਜਥੇਬੰਦਕ ਅਸੂਲਾਂ ਦੀ ਨੰਗੀ ਚਿੱਟੀ ਉ¦ਘਣਾ ਹੈ।
ਕਥਿਤ ਚੋਣ ਦੇ ਜਥੇਬੰਦਕਾਂ ਪ੍ਰਤੀ ਰਿਜਰਵੇਸਨ ਰਖਦਿਆਂ ਮੀਟਿੰਗ ਨੇ ਬਾਕੀ ਪੱਤਰਕਾਰ ਭਾਈਚਾਰੇ ਨੂੰ ਕਲੱਬ ਦੇ ਦਰਵਾਜੇ ਖੁਲ•ੇ ਹੀ ਨਹੀਂ ਰੱਖੇ, ਬਲਕਿ ਉਹਨਾਂ ਨੂੰ ਪੂਰਾ ਮਾਣ ਸਨਮਾਣ ਦੇਣ ਦਾ ਵੀ ਫੈਸਲਾ ਲਿਆ। ਰਹਿ ਗਏ ਪੱਤਰਕਾਰ ਸਾਥੀਆਂ ਲਈ ਮੈਂਬਰ ਬਣਨ ਦੀ ਸਮਾਂ ਸੀਮਾ 20 ਜੁਲਾਈ ਮਿਥਦਿਆਂ ਫੈਸਲਾ ਕੀਤਾ ਹੈ ਕਿ ਉਹ ਅਖ਼ਬਾਰ ਵੱਲੋਂ ਜਾਰੀ ਅਥਾਰਿਟੀ ਲੈਟਰ ਜਾਂ ਸਨਾਖਤੀ ਕਾਰਡ ਦੀ ਫੋਟੋ ਸਟੈਟ ਤੇ ਦੋ ਤਸਵੀਰਾਂ ਸਮੇਤ ਆਪਣਾ ਫਾਰਮ ਕਲੱਬ ਦੇ ਦਫ਼ਤਰ ਜਮਾਂ ਕਰਵਾ ਸਕਦੇ ਹਨ।



