Skip to content
Independent perspectives. Global stories.
BREAKING

ਸੋਕੇ ਕਾਰਨ ਮਹਿੰਗਾਈ ਵਧਣ ਦਾ ਖਦਸ਼ਾ ਕਿਸਾਨਾਂ ਅਤੇ ਸਰਕਾਰ ਦੀ ਨੀਂਦ ਉੱਡੀ

Share this story

ਅਰਥ-ਵਿਵਸਥਾ ਨੂੰ ਵੀ ਧੱਕਾ ਲੱਗੇਗਾ

Page-1_06 ਨਵੀਂ ਦਿੱਲੀ, 12 ਜੁਲਾਈ (ਏਜੰਸੀ) – ਕਮਜ਼ੋਰ ਮੌਨਸੂਨ ਨੇ ਇਸ ਸਮੇਂ ਕਿਸਾਨਾਂ ਤੋਂ ਲੈ ਕੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਪੰਜ ਸਾਲ ‘ਚ ਪਹਿਲੀ ਵਾਰ ਭਾਰਤ ‘ਚ ਸੋਕੇ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦੇਸ਼ ਹੁਣ ਤੱਕ ਸਿਰਫ਼ 43 ਫ਼ੀਸਦੀ ਹੀ ਬਾਰਿਸ਼ ਹੋਈ ਹੈ, ਜੋ ਕਿ ਔਸਤ ਤੋਂ ਬਹੁਤ ਘੱਟ ਹੈ। 2 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਤੱਕ ਮੌਸਮ ਵਿਭਾਗ ਅਨੁਸਾਰ ਕਈ ਰਾਜਾਂ ‘ਚ ਸੋਕੇ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਮਿੱਟੀ ‘ਚ ਨਮੀ ਘੱਟ ਗਈ ਹੈ। ਮੌਸਮ ਵਿਭਾਗ ਦਾ ‘ਏਰੀਡਿਟੀ ਮੈਪ‘ ਪੱਛਮੀ ਬੰਗਾਲ, ਹਰਿਆਣਾ, ਦੱਖਣੀ ਪੱਛਮੀ ਜੰਮੂ-ਕਸ਼ਮੀਰ, ਯੂ.ਪੀ., ਰਾਜਸਥਾਨ, ਤੇਲੰਗਾਨਾ, ਕੇਂਦਰੀ ਮਹਾਰਾਸ਼ਟਰ, ਤਟੀ ਆਂਧਰਾ, ਪੂਰਬੀ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਜ਼ਿਆਦਾਤਰ ਹਿੱਸੇ ‘ਚ ਸੋਕੇ ਦੀ ਸਥਿਤੀ ਦਰਸਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ

ਦਿਨਾਂ ‘ਚ ਮੌਨਸੂਨ ਕੇਂਦਰੀ ਭਾਰਤ ਤੱਕ ਪਹੁੰਚ ਜਾਣਾ ਚਾਹੀਦਾ ਹੈ। ਸਰਕਾਰ ਦੇ ਮੌਨਸੂਨ ਮਿਸ਼ਨ ਦੇ ਚੇਅਰਮੈਨ ਡੀ.ਆਰ. ਸਿੱਕਾ ਨੇ ਕਿਹਾ ਕਿ ਇਹ ਫਿਲਹਾਲ ਸੋਕੇ ਦੀ ਸ਼ੁਰੂਆਤ ਹੈ। ਜੇਕਰ ਇਕ ਹਫ਼ਤੇ ‘ਚ ਬਾਰਿਸ਼ ਨਾ ਹੋਈ ਤਾਂ ਸੋਕਾ ਪੈ ਜਾਵੇਗਾ। ਬਾਰਿਸ਼ ‘ਚ 11 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਕਮੀ ਹਰ ਜਗ੍ਹਾ ਸੋਕੇ ਦੀ ਸਥਿਤੀ ਪੈਦਾ ਕਰ ਸਕਦੀ ਹੈ। ਸੋਕੇ ਕਾਰਨ ਭਾਰਤ ‘ਚ ਖਾਧ ਪਦਾਰਥਾਂ ਦੀ ਪੈਦਾਵਾਰ ਘੱਟ ਸਕਦੀ ਹੈ। ਸਰਕਾਰ ਦੇ ਸਰਵੇਖਣ ਅਨੁਸਾਰ ਇਸ ਨਾਲ ਹਰ ਚੀਜ਼ ਦੇ ਭਾਅ ਵਧਣਗੇ, ਜਿਸ ਕਾਰਨ ਮਹਿੰਗਾਈ ਅਸਮਾਨ ਛੂਹ ਸਕਦੀ ਹੈ ਤੇ ਅਰਥ-ਵਿਵਸਥਾ ਨੂੰ ਵੀ ਧੱਕਾ ਲੱਗੇਗਾ।

WRITTEN BY