ਨਵੀਂ ਦਿੱਲੀ, 10 ਜੁਲਾਈ (ਪੀ. ਟੀ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਨੂੰ ਸਾਲ 2018 ਤੱਕ 2.40 ਲੱਖ ਕਰੋੜ ਜੁਟਾਉਣ ਦੀ ਜਰੂਰਤ ਪਵੇਗੀ। ਜੇਤਲੀ ਨੇ ਕਿਹਾ ਕਿ ਬਾਸੇਲ-ਤੀਨ ਨਿਯਮਾਂ ਦੇ ਪਾਲਣ ਲਈ ਜਨਤਕ ਖੇਤਰ ਦੀਆਂ ਬੈਂਕਾਂ ਨੂੰ ਸਾਲ 2018 ਤੱਕ 2.40 ਲੱਖ ਕਰੋੜ ਦੀ ਇਕਵਿਟੀ ਦੀ ਜ਼ਰੂਰਤ ਪਵੇਗੀ। ਇਸ ਪੂੰਜੀ ਜਰੂਰਤ ਨੂੰ ਪੂਰਾ ਕਰਨ ਲਈ ਸਾਨੂੰ ਵਾਧੂ ਸਾਧਨ ਜੁਟਾਉਣਗੇ ਪੈਣਗੇ। ਇਸ ਰਾਸ਼ੀ ਦਾ ਇਕ ਵੱਡਾ ਹਿੱਸਾ ਗਾਹਕਾਂ ਨੂੰ ਜਨਤਕ ਪੇਸ਼ਕਸ਼ ਜ਼ਰੀਏ ਜੁਟਾਇਆ ਜਾਵੇਗਾ।



