Skip to content
Independent perspectives. Global stories.
BREAKING

ਆਮ ਬਜਟ ਅਰਥ ਵਿਵਸਥਾ ਲਈ ਸੰਜੀਵਨੀ : ਮੋਦੀ

Share this story

ਨਵੀਂ ਦਿੱਲੀ, 10 ਜੁਲਾਈ (ਪੀ. ਟੀ)- ਆਪਣੀ ਸਰਕਾਰ ਦੇ ਪਹਿਲੇ ਆਮ ਬਜਟ ਨੂੰ ਅਰਥਵਿਵਸਥਾ ਲਈ ‘ਸੰਜੀਵਨੀ‘ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਵਚਨਬੱਧ ਅਤੇ ਭਰੋਸੇਮੰਦ ਹੈ। ਇਹ ਵਿਸ਼ਵਾਸ 125 ਕਰੋੜ ਭਾਰਤ ਵਾਸੀਆਂ ਦੀ ਸਮਰੱਥਆ ਅਤੇ ਸ਼ਕਤੀਆਂ ਕਾਰਨ ਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੂੰ ਉਨ੍ਹਾਂ ਦੇ ਪਹਿਲੇ ਬਜਟ ਲਈ ਵਧਾਈ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਸ ਬਜਟ ਨੇ ਜਨਤਾ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਵਿਸ਼ਵਾਸ ‘ਚ ਬਦਲ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਇਹ ਬਜਟ ਭਾਰਤ ਨੂੰ ਤਰੱਕੀ ਦੀਆਂ ਨਵੀਂਆਂ ਉੱਚਾਈਆਂ ‘ਤੇ ਪਹੁੰਚਾਏਗਾ। ਇਹ ਬਜਟ ਭਾਰਤ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਕੁਸ਼ਲ ਅਤੇ ਡਿਜ਼ੀਟਲ ਬਣਾਉਣ ਦੀ ਕੋਸ਼ਿਸ਼ ਹੈ।

WRITTEN BY