Skip to content
Independent perspectives. Global stories.
BREAKING

ਉੱਤਰੀ ਵਜ਼ੀਰਸਤਾਨ ‘ਚ ਡਰੋਨ ਹਮਲੇ ‘ਚ 7 ਅੱਤਵਾਦੀ ਹਲਾਕ

Share this story

ਇਸਲਾਮਾਬਾਦ, 10 ਜੁਲਾਈ (ਪੀ. ਟੀ)- ਪਾਕਿਸਤਾਨ ਦੇ ਉੱਤਰੀ ਵਜ਼ੀਰਸਤਾਨ ਕਬਾਇਲੀ ਖੇਤਰ ‘ਚ ਅਮਰੀਕੀ ਡਰੋਨ ਹਮਲੇ ਦੌਰਾਨ 4 ਵਿਦੇਸ਼ੀ ਲੜਾਕਿਆਂ ਸਮੇਤ 7 ਅੱਤਵਾਦੀ ਮਾਰੇ ਗਏ, ਜਿਥੇ ਕਿ ਪਹਿਲਾਂ ਹੀ ਪਾਕਿਸਤਾਨੀ ਫ਼ੌਜ ਵੱਲੋਂ ਅੱਤਵਾਦੀ ਮੁਹਿੰਮ ਚਲਾਈ ਜਾ ਰਹੀ ਹੈ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਬਾਇਲੀ ਖੇਤਰ ਦੀ ਦੱਤਾਖੇਲ ਸਬ-ਡਵੀਜ਼ਨ ਦੇ ਇਕ ਪਿੰਡ ਮਡਾਖੇਲ ‘ਚ ਅਮਰੀਕੀ ਡਰੋਨ ਨੇ ਇਕ ਘਰ ਤੇ ਇਕ ਵਾਰਨ ‘ਤੇ ਦੋ ਮਿਜ਼ਾਇਲਾਂ ਦਾਗੀਆਂ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਰਿਪੋਰਟ ਅਨੁਸਾਰ ਹਮਲੇ ‘ਚ 7 ਵਿਅਕਤੀਆਂ ਦੀ ਮੌਤ ਹੋਈ ਹੈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋਏ ਹਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚੋਂ 4 ਵਿਦੇਸ਼ੀ ਸਨ।

WRITTEN BY