ਸਤਲੁਜ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮੁੱਖ ਮੰਤਰੀ ਵਲੋਂ ਈ.ਆਈ.ਐਲ ਦੇ ਉਚ ਮਾਹਿਰਾਂ ਨਾਲ ¦ਮੀ-ਚੌੜੀ ਵਿਚਾਰ ਚਰਚਾ
ਪਰਨੀਤ ਬਰਾੜ= ਕਾਰਜਕਾਰੀ ਸੰਪਾਦਕ ਨਵੀਂ ਦਿੱਲੀ, 10 ਜੁਲਾਈ (ਪੀ. ਟੀ)- ਸਤਲੁਜ ਦਰਿਆ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਕਰਨ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਬੁੱਢੇ ਨਾਲੇ ਦੀ ਸਫ਼ਾਈ ਲਈ ਇੰਜੀਨੀਅਰਜ਼ ਇੰਡੀਆ ਲਿਮਟਡ (ਈ.ਆਈ.ਐਲ) ਦੇ ਪਾਸੋਂ ਤਕਨੀਕੀ ਸਹਿਯੋਗ ਦੀ ਮੰਗ ਕੀਤੀ। ਬੁੱਢੇ ਨਾਲੇ ਦਾ ਪਾਣੀ ਪਲੀਤ ਹੋਣ ਨਾਲ ਵਾਤਾਵਰਣ ਨੂੰ ਵੱਡਾ ਖਤਰਾ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਈ. ਆਈ. ਐਲ. ਦੇ ਉਚ ਅਧਿਕਾਰੀਆਂ ਜਿਸ ਦੀ ਅਗਵਾਈ ਇਸ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ੍ਰੀ ਏ.ਕੇ. ਪੁਰਵਾਹਾ ਕਰ ਰਹੇ ਸਨ, ਨਾਲ ¦ਮੀ ਮੀਟਿੰਗ ਦੌਰਾਨ ਬੁੱਢੇ ਨਾਲੇ ਦੀ ਸਫਾਈ ਲਈ ਆਧੁਨਿਕ ਤੇ ਸਸਤੀ ਤਕਨੀਕ ਦੀ ਮੰਗ ਕੀਤੀ ਤਾਂ ਕਿ
ਇਸ ਦੇ ਪਲੀਤ ਹੋਏ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ। ਉਨ੍ਹਾਂ ਨੇ ਪੀ. ਆਈ. ਐਲ. ਦੇ ਚੇਅਰਮੈਨ ਨੂੰ ਆਖਿਆ ਕਿ ਅਗਲੇ ਹਫ਼ਤੇ ਆਪਣੇ ਅਧਿਕਾਰੀਆਂ ਦੀ ਤਕਨੀਕੀ ਟੀਮ ਨੂੰ ਸੂਬਾ ਸਰਕਾਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬੁੱਢੇ ਨਾਲੇ ਦਾ ਦੌਰਾ ਕਰਨ ਲਈ ਭੇਜਿਆ ਜਾਵੇ ਤਾਂ ਕਿ ਇਸ ਦੀ ਸਫ਼ਾਈ ਲਈ ਢੁਕਵੀਂ ਤਕਨਾਲੋਜੀ ਦਾ ਅਧਿਐਨ ਕੀਤਾ ਜਾ ਸਕੇ। ਇਸ ਮੌਕੇ ਵਫ਼ਦ ਨੇ ਮੁੱਖ ਮੰਤਰੀ ਨੂੰ ਪਾਵਰ ਪੁਆਇੰਟ ਰਾਹੀਂ ਪੇਸ਼ਕਾਰੀ ਕਰਕੇ ਯਮਨਾ ਦਰਿਆ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਵਿਆਪਕ ਕਾਰਜ ਬਾਰੇ ਜਾਣਕਾਰੀ ਦਿੱਤੀ ਜਿਸ ਲਈ ਦਿੱਲੀ ਦੇ ਕੌਮੀ ਰਾਜਧਾਨੀ ਖੇਤਰ ਦਿੱਲੀ ਵਿੱਚ ਨਜ਼ਫਗੜ੍ਹ ਤੇ ਸ਼ਹਾਦਰਾ ਸੇਮ ਨਾਲਿਆਂ ਦਾ ਸੀਵਰੇਜ ਰੋਕਣ ਲਈ ਨਵੀਂ ਤਕਨੀਕ ਵਰਤੀ ਗਈ ਸੀ। ਟੀਮ ਨੇ ਬੁੱਢਾ ਨਾਲਾ ਦੇ ਸਬੰਧ ਵਿੱਚ ਲਗਭਗ ਇਹੀ ਤਕਨੀਕ ਅਪਣਾਉਣ ਦਾ ਸੁਝਾਅ ਦਿੱਤਾ ਕਿਉਂਕਿ ਬੁੱਢੇ ਨਾਲੇ ਦੇ ਮੁਕਾਬਲੇ ਸਿਰਫ ਯਮਨਾ ਦਾ ਬੀ.ਓ.ਡੀ. ਪੱਧਰ ਉਚਾ ਹੋਣ ਤੋਂ ਬਿਨਾ ਬਾਕੀ ਸਾਰੀਆਂ ਸਥਿਤੀਆਂ ਇੱਕੋ ਜਿਹੀਆਂ ਹਨ।
ਮੁੱਖ ਮੰਤਰੀ ਨੇ ਸੂਬਾ ਭਰ ਵਿੱਚ ਪਿੰਡਾਂ ਦੇ ਛੱਪੜਾਂ ਦੀ ਸਫਾਈ ਲਈ ਵੀ ਪਰਖੀ ਹੋਈ ਤਕਨੀਕ ਮੁਹੱਈਆ ਕਰਵਾਉਣ ਲਈ ਵੀ ਈ. ਆਈ. ਐਲ. ਨੂੰ ਆਖਿਆ ਤਾਂ ਕਿ ਇਸ ਨਾਲ ਜਿੱਥੇ ਪਾਣੀ ਨੂੰ ਸੋਧ ਕੋ ਸਿੰਜਾਈ ਲਈ ਵਰਤਿਆ ਜਾ ਸਕੇਗਾ ਉਥੇ ਹੀ ਪਿੰਡਾਂ ਨੂੰ ਪ੍ਰਦੂਸ਼ਣ ਮੁਕਤ ਤੇ ਵਾਤਾਵਰਣ ਪੱਖੀ ਵੀ ਬਣਾਇਆ ਜਾ ਸਕੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਛੱਪੜਾਂ ਵਿਚੋਂ ਗੰਦਗੀ ਕੱਢਣ ਲਈ ਵੀ ਤਕਨੀਕੀ ਸਹਿਯੋਗ ਤੇ ਸਹਾਇਤਾ ਦਿੱਤੀ ਜਾਵੇ। ਛੱਪੜਾਂ ਦੀ ਸਫ਼ਾਈ ਬਾਰੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਸ਼੍ਰੀ ਪੁਰਵਾਹਾ ਨੇ ਆਖਿਆ ਕਿ ਇਸ ਚਿਰੋਕਣੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੂਬਾ ਸਰਕਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਕਿਉਂ ਜੋ ਇਹ ਸਮੱਸਿਆ ਪਿੰਡਾਂ ਦੇ ਵਿਕਾਸ ਵਿੱਚ ਰੁਕਾਵਟ ਬਣਨ ਦੇ ਨਾਲ-ਨਾਲ ਸਿਹਤ ’ਤੇ ਵੀ ਪ੍ਰਭਾਵ ਪਾ ਰਹੀ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬੁੱਢੇ ਨਾਲੇ ਦੀ ਸਫ਼ਾਈ ਬਾਰੇ ਘੱਟ ਸਮੇਂ ਅਤੇ ¦ਮੇ ਸਮੇਂ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਸੁਝਾਅ ਦਿੱਤੇ ਜਿਨ੍ਹਾਂ ਵਿੱਚ ਸਿਹਤ ਦੀ ਜਾਂਚ ਅਤੇ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਵਿਸਤਾਰ ਕਰਨ ਤੋਂ ਇਲਾਵਾ ਨਵੇਂ ਪਲਾਂਟ ਵੀ ਸਥਾਪਤ ਕੀਤੇ ਜਾਣ। ਸ਼੍ਰੀ ਪਰਵਾਹਾ ਨੇ ¦ਮੇ ਸਮੇਂ ਲਈ ਚੁੱਕੇ ਜਾਣ ਵਾਲੇ ਕਦਮਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਬੁੱਢੇ ਨਾਲੇ ਵਿੱਚ ਪੈਂਦੇ ਅਣਸੋਧੇ ਪਾਣੀ ਲਈ ਇੰਟਰਸੈਪਟਰ ਸੀਵਰੇਜ ਸਿਸਟਮ ਲਾਗੂ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਢੁਕਵੀਆਂ ਥਾਵਾਂ ‘ਤੇ ਨਵੇਂ ਟਰੀਟਮੈਂਟ ਪਲਾਂਟ ਵੀ ਲਾਏ ਜਾਣ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਸਕੱਤਰ ਸਥਾਨਕ ਸਰਕਾਰ ਸ਼੍ਰੀ ਅਸ਼ੋਕ ਗੁਪਤਾ, ਸਕੱਤਰ ਸਿੰਜਾਈ ਸ਼੍ਰੀ ਕਾਹਨ ਸਿੰਘ ਪਨੂੰ, ਪੰਜਾਬ ਜਲ ਸਪਲਾਈ ਤੇ ਸਵੀਰੇਜ ਬੋਰਡ ਦੇ ਸੀ.ਜੀ.ਓ ਸ਼੍ਰੀ ਡੀ.ਕੇ. ਤਿਵਾੜੀ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਮੇਜਰ ਜਨਰਲ (ਸੇਵਾ ਮੁਕਤ) ਸ਼੍ਰੀ ਵੀ.ਕੇ. ਭੱਟ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ਼੍ਰੀ ਬਾਬੂ ਰਾਮ ਵੀ ਹਾਜ਼ਰ ਸਨ।
ਪੀ.ਆਈ.ਐਲ. ਦੀ ਟੀਮ ਵਿੱਚ ਡਾਇਰੈਕਟਰ ਪ੍ਰਾਜੈਕਟ ਸ਼੍ਰੀ ਦੀਪਕ ਮੋਦਗਿੱਲ, ਵਿਭਾਗ ਮੁਖੀ (ਵਾਤਾਵਰਣ) ਸ਼੍ਰੀ ਜੀ.ਕੇ. ਜੋਸ਼ੀ, ਵਿਭਾਗ ਮੁਖੀ (ਪਾਣੀ ਤੇ ਰਹਿੰਦ ਖੂੰਹਦ ਪ੍ਰਬੰਧਨ) ਸ਼੍ਰੀ ਸੰਜੇ ਮੁਖਰਜੀ ਅਤੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਅਮਿਤਾਬ ਬੁੱਧੀਰਾਜਾ ਸ਼ਾਮਲ ਸਨ।



