Skip to content
Independent perspectives. Global stories.
BREAKING

ਇਰਾਕ ’ਚ ਰਸਾਇਣਕ ਹਥਿਆਰ ਭੰਡਾਰ ਖੇਤਰ ’ਤੇ ਅੱਤਵਾਦੀਆਂ ਦਾ ਕਬਜ਼ਾ

Share this story

Page-1_18 ਬਗਦਾਦ, 9 ਜੁਲਾਈ (ਪੀ. ਟੀ)- ਇਰਾਕ ਨੇ ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦਿੱਤੀ ਹੈ ਕਿ ਬਗਦਾਦ ਦੇ ਉੱਤਰ ਪੱਛਮ ‘ਚ ਇਕ ਵਿਸ਼ਾਲ ਰਸਾਇਣਕ ਹਥਿਆਰ ਭੰਡਾਰ ਖੇਤਰ ‘ਤੇ ਅੱਤਵਾਦੀਆਂ ਨੇ ਆਪਣਾ ਨਿਯੰਤਰਨ ਸਥਾਪਿਤ ਕਰ ਲਿਆ ਹੈ। ਇਰਾਕ ਨੇ ਦੱਸਿਆ ਕਿ ਇਸ ਖੇਤਰ ‘ਚ ਤਕਰੀਬਨ 2,500 ਸਰੀਨ ਗੈਸ ਨਾਲ ਭਰੇ ਰਸਾਇਣਕ ਰਾਕਟ ਜਾਂ ਫਿਰ ਉਨ੍ਹਾਂ ਦੇ ਕੁਝ ਅਵਸ਼ੇਸ਼ ਮੌਜੂਦ ਹਨ। ਇਹ ਗੈਸ ਮਨੁੱਖ ਦੇ ਨਰਵਸ ਸਿਸਟਮ ਲਈ ਘਾਤਕ ਹੈ। ਸੰਯੁਕਤ ਰਾਸ਼ਟਰ ਸਥਿਤ ਇਰਾਕੀ ਦੂਤ ਮੁਹੰਮਦ ਅਲੀ ਅਲਹਾਕਿਮ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਪੱਤਰ ਦੇ ਰਾਹੀਂ ਇਹ ਜਾਣਕਾਰੀ ਦਿੱਤੀ।

WRITTEN BY