Skip to content
Independent perspectives. Global stories.
BREAKING

ਖੇਤੀਬਾੜੀ ਵਾਧਾ ਦਰ 2013-14 ‘ਚ 4.7 ਫੀਸਦੀ ਰਹੇਗੀ

Share this story

ਨਵੀਂ ਦਿੱਲੀ, 9 ਜੁਲਾਈ (ਪੀ. ਟੀ)- ਖੁਰਾਕ ਪਦਾਰਥਾਂ ਦੇ ਰਿਕਾਰਡ ਉਤਪਾਦਨ ਦੀ ਉਮੀਦ ਦੇ ਨਾਲ ਸਾਲ 2013-14 ‘ਚ ਖੇਤੀਬਾੜੀ ਖੇਤਰ ਦੀ ਵਾਧਾ ਦਰ 4.7 ਫੀਸਦੀ ਰਹਿਣ ਦਾ ਅਨੁਮਾਨ ਹੈ। 11ਵੀਂ 5 ਸਾਲਾ ਯੋਜਨਾ (2007-08 ਤੋਂ 2011-12) ਦੇ ਦੌਰਾਨ ਖੇਤੀਬਾੜੀ ਵਾਧਾ ਦਰ 4.1 ਫੀਸਦੀ ਰਹੀ ਸੀ। ਸਮੀਖਿਆ ਦੇ ਅਨੁਸਾਰ ਖੁਰਾਕ ਪਦਾਰਥਾਂ ਅਤੇ ਤਿਲਾਂ ਦਾ ਰਿਕਾਰਡ ਉਤਪਾਦਨ ਹੋਣ ਦੀ ਉਮੀਦ ਹੈ। ਤੀਸਰੇ ਅਗਾਊਂ ਅਨੁਮਾਨ ਦੇ ਅਨੁਸਾਰ ਸਾਲ 2013-14 ‘ਚ ਖੁਰਾਕ ਪਦਾਰਥਾਂ ਦਾ ਉਤਪਾਦਨ ਇਸ ਤੋਂ ਪਹਿਲਾਂ ਦੇ ਸਾਲ ਦੀ ਤੁਲਨਾ ‘ਚ 2.88 ਫੀਸਦੀ ਵਧ ਕੇ 26. 44 ਕਰੋੜ ਟਨ ਰਹਿਣ ਦਾ ਅਨੁਮਾਨ ਹੈ।

WRITTEN BY