Skip to content
Independent perspectives. Global stories.
BREAKING

ਸਪੀਕਰ ਵੱਲੋਂ ਸੰਖੇਪ ਪਰ ਭਾਵਪੂਰਨ ਜਵਾਬਾਂ ਲਈ ਬੀਬੀ ਹਰਸਿਮਰਤ ਕੌਰ ਬਾਦਲ ਦੀ ਸ਼ਲਾਘਾ

Share this story

ਹਰਸਿਮਰਤ ਕੌਰ ਬਾਦਲ ਵੱਲੋਂ ‘ਬੀਕਾਨੇਜੀ ਭੁਜੀਏ’ ਲਈ ਮੈਗਾ ਫੂਡ ਪਾਰਕ ਸਥਾਪਿਤ ਕਰਨ ਦਾ ਭਰੋਸਾ

ਉਦਮੀ 31 ਜੁਲਾਈ ਤੱਕ ਮੈਗਾ ਫੂਡ ਪਾਰਕਾਂ ਦੀ ਸਥਾਪਨਾ ਲਈ ਕਰ ਸਕਦੇ ਹਨ ਦਿਲਚਸਪੀਆਂ ਦੇ ਪ੍ਰਗਾਟਾਵੇ
ਭੋਜਨ ਪਦਾਰਥਾਂ ਦੀ ਖਰਾਬੀ ਨੂੰ ਰੋਕਣਾ ਸਰਕਾਰ ਦਾ ਨਿਸ਼ਾਨਾ

Page-1_37  ਪਰਨੀਤ ਬਰਾੜ=    ਕਾਰਜਕਾਰੀ ਸੰਪਾਦਕ ਚੰਡੀਗੜ੍ਹ, 9 ਜੁਲਾਈ- ਲੋਕ ਸਭਾ ਸਪੀਕਰ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਵਿਚ ‘ਗਾਗਰ ਵਿਚ ਸਾਗਰ’ ਭਰਨ ਵਾਂਗ ਸੰਖੇਪ ਪਰ ਵਿਸਥਾਰਤ ਜਾਣਕਾਰੀ ਵਾਲੇ ਭਾਵਪੂਰਨ ਉੱਤਰ ਦੇਣ ਅਤੇ ਉਨ੍ਹਾਂ ਦੇ ਹਲੀਮੀ ਭਰੇ ਵਿਹਾਰ ਲਈ ਉਨ੍ਹਾਂ ਦੀ ਸਲਾਘਾ ਕੀਤੀ ਹੈ। ਲੋਕ ਸਭਾ ਸਪੀਕਰ ਸ੍ਰੀਮਤੀ ਸੁਮਿੱਤਰਾ ਮਹਾਜਨ ਨੇ ਉਨ੍ਹਾਂ ਦੀ ਲੋਕ ਸਭਾ ਸਪੀਕਰ ਵਜੋਂ ਇਹ ਸਲਾਘਾ ਕੀਤੀ। ਆਮ ਤੌਰ ਤੇ ਅਜਿਹਾ ਘੱਟ ਹੀ ਵੇਖਣ ਨੂੰ ਮਿਲਦਾ ਹੈ ਜਦੋਂ ਲੋਕ ਸਭਾ ਦੇ ਸਪੀਕਰ ਖੁਦ ਕਿਸੇ ਮੰਤਰੀ ਦੀ ਇਸ ਪ੍ਰਕਾਰ ਸਲਾਘਾ ਕਰਨ। ਅੱਜ ਸ੍ਰੀਮਤੀ ਬਾਦਲ ਨੇ ਫੂਡ ਪ੍ਰੋਸੈਸਿੰਗ  ਮੰਤਰੀ ਵਜੋਂ ਪਾਰਲੀਮੈਂਟ ਵਿਚ ਸਾਂਸਦਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਬੜੀ ਹਲੀਮੀ

ਅਤੇ ਠਰਮੇ ਨਾਲ ਜਵਾਬ ਦਿੱਤਾ ਜਿਸ ਨੂੰ ਸਦਨ ਵਿਚ ਸਭ ਨੇ ਧਿਆਨ ਨਾਲ ਸੁਣਿਆ ਅਤੇ ਇਸ ਦੀ ਸਲਾਘਾ ਕੀਤੀ। ਬੀਕਾਨੇਰ ਤੋਂ ਲੋਕ ਸਭਾ ਮੈਂਬਰ ਸ੍ਰੀ ਅਰਜੁਨ ਮੇਘਵਾਲ ਨੇ ਮੈਗਾ ਫੂਡ ਪਾਰਕਾਂ ਦੀ ਸਥਾਪਨਾ ਦੀ ਪ੍ਰਕ੍ਰਿਆ ਨੂੰ ਸਰਲ ਕਰਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਇਸ ਸਬੰਧੀ 30 ਪ੍ਰਸਤਾਵ ਪ੍ਰਾਪਤ ਹੋਏ ਸਨ ਜਿੰਨ੍ਹਾਂ ਵਿਚੋਂ 13 ਨੂੰ ਪ੍ਰਵਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਲਈ ਘੱਟੋ ਘੱਟ 50 ਏਕੜ ਜਮੀਨ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਹੈ ਜੋ ਕਿ ਆਸਾਨੀ ਨਾਲ ਉਪਲਬੱਧ ਨਹੀਂ ਹੁੰਦੀ ਜਦ ਕਿ ਜਮੀਨ ਦੀ ਵਰਤੋਂ ਦੇ ਮੰਤਵ ਵਿਚ ਤਬਦਿਲੀ ਲਈ ਸੀ.ਐਲ.ਯੂ. ਦੇਣ ਦੀ ਜਿੰਮੇਬਾਰੀ ਸੂਬਾ ਸਰਕਾਰਾਂ ਕੋਲ ਹੈ। ਉਨ੍ਹਾਂ ਕਿਹਾ ਕਿ ਇੰਨਾਂ ਉਪਚਾਰਿਕਤਾਵਾਂ ਨੂੰ ਪੁਰਾ ਕਰਨ ਤੇ ਸਮਾਂ ਲੱਗਦਾ ਹੈ ਪਰ ਉਨ੍ਹਾਂ ਦਾ ਮੰਤਰਾਲਾ ਇਸ ਪ੍ਰਕ੍ਰਿਆ ਨੂੰ ਹੋਰ ਸਰਲ ਕਰਨ ਲਈ ਯਤਨ ਕਰੇਗਾ। ਉਨ੍ਹਾਂ  ਭਰੋਸਾ ਦਿੱਤਾ ਕਿ ਬੀਕਾਨੇਰ ਭੁਜੀਆ ਸਬੰਧ ਵੀ ਮੈਗਾ ਫੂਡ ਪਾਰਕ ਸਥਾਪਿਤ ਕੀਤਾ ਜਾਵੇਗਾ। ਗੁਨਾ ਤੋਂ ਸਾਂਸਦ ਸ੍ਰੀ ਜਯੋਤਿਰਦਿੱਤਿਆ ਮਾਧਵਰਾਓ ਸਿੰਧੀਆਂ ਵੱਲੋਂ ਭੋਜਨ ਪਦਾਰਥਾਂ ਦੀ ਹੁੰਦੀ 40 ਫੀਸਦੀ ਖਰਾਬੀ ਅਤੇ ਫੂਡ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕੇਂਦਰੀ ਕਟਾਈ ਉਪਰਾਂਤ ਇੰਜਨੀਇਰਿੰਗ ਅਤੇ ਤਕਨੌਲਜੀ ਸੰਸਥਾਨ ਸੀਫੇਟ ਵੱਲੋਂ ਖੋਜ ਕਰਕੇ ਪਤਾ ਲਗਾਇਆ ਗਿਆ ਹੈ ਕਿ ਫਲਾਂ ਅਤੇ ਸਬਜੀਆਂ ਦਾ 6.8 ਤੋਂ 18 ਫੀਸਦੀ  ਹਿੱਸਾ ਉਚਿਤ ਸੰਭਾਲ ਬਿਨ੍ਹਾਂ ਖਰਾਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਟੀਚਾ ਮਿੱਥਿਆ ਹੈ ਕਿ ਅਗਲੇ ਦੋ ਸਾਲਾਂ ਵਿਚ ਇਸ ਨੁਕਸਾਨ ਨੂੰ ਘਟਾ ਕੇ ਹੁਣ ਨਾਲੋਂ ਅੱਧਾ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਸ੍ਰੀ ਸਿੰਧੀਆਂ ਵੱਲੋਂ ਸਬਸਿਡੀ 50 ਕਰੋੜ ਤੋਂ ਵਧਾ ਕੇ 100 ਕਰੋੜ ਕੀਤੇ ਜਾਣ ਸਬੰਧੀ ਦਿੱਤੇ ਸੁਝਾਅ ਤੇ ਟਿੱਪਣੀ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਬੇਸ਼ੱਕ ਸਰਕਾਰ ਅਜਿਹਾ ਕਰਨਾ ਲੋਚਦੀ ਹੈ ਪਰ ਫਿਲਹਾਲ ਆਰਥਿਕ ਸਥਿਤੀ ਐਸੀ ਨਹੀਂ ਹੈ ਕਿ ਤੁਰੰਤ ਅਜਿਹਾ ਕੀਤਾ ਜਾ ਸਕੇ ਪਰ ਜਿਊਂ ਹੀ ਸਥਿਤੀ ਵਿਚ ਸੁਧਾਰ ਹੋਵੇਗਾ ਐਨ.ਡੀ.ਏ. ਸਰਕਾਰ ਲਾਜ਼ਮੀ ਤੌਰ ਤੇ ਅਜਿਹਾ ਕਰੇਗੀ। ਹਿਸਾਰ ਵਿਚ ਕੇਂਦਰ ਸਰਕਾਰ ਵੱਲੋਂ ਕੋਈ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਦੇ ਸਰਕਾਰ ਦੇ ਸੰਭਾਵਿਤ ਏਂਜਡੇ ਬਾਰੇ ਸ੍ਰੀ ਦੁਸਯੰਤ ਚੌਟਾਲਾ ਵੱਲੋਂ ਪੁੱਛੇ ਸਵਾਲ ਦੇ ਉੱਤਰ ਵਿਚ ਸ੍ਰੀਮਤੀ ਬਾਦਲ ਨੇ ਦੱਸਿਆ ਕਿ ਨਵੇਂ ਮੈਗਾ ਫੂਡ ਪਾਰਕ ਸਥਾਪਿਤ ਕਰਨ ਦੀ ਸਕੀਮ 31 ਜੁਲਾਈ ਤੱਕ ਖੁੱਲੀ ਹੈ ਅਤੇ ਉਧਮੀ ਇਸ ਲਈ ਆਪਣੀਆਂ ਦਿਲਚਸਪੀਆਂ ਦੇ ਪ੍ਰਗਟਾਵੇ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਸਕੀਮ ਸਬੰਧੀ ਆਖਰੀ ਤਾਰੀਖ ਵਿਚ ਹੋਰ ਵਾਧੇ ਲਈ ਵਿਚਾਰ ਕਰ ਰਹੀ ਹੈ।         ਨਿਜਾਮਾਬਾਦ ਤੋਂ ਸਾਂਸਦ ਸ੍ਰੀਮਤੀ ਕਵਿਤਾ ਕਾਲਵਾਕੁੰਤਲਾ ਵੱਲੋਂ ਉਨ੍ਹਾਂ ਦੇ ਲੋਕ ਸਭਾ ਹਲਕੇ ਵਿਚ ਮੈਗਾ ਫੂਡ ਪਾਰਕ ਦੀ ਸਥਾਪਨਾ ਵਿਚ 380 ਏਕੜ ਜਮੀਨ ਅਕਵਾਇਰ ਕਰਨ ਦੇ ਬਾਵਜੂਦ 7 ਸਾਲਾਂ ਤੋਂ ਹੋ ਰਹੀ ਦੇਰੀ ਸਬੰਧੀ ਜਵਾਬ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਪ੍ਰੋਜੈਕਟ ਦੀ ਅੰਤਿਮ ਪ੍ਰਵਾਨਗੀ ਤੋਂ ਪਹਿਲਾਂ ਅਨੇਕਾਂ ਪੜਾਅ ਹੁੰਦੇ ਹਨ ਅਤੇ ਜੇਕਰ ਅਜਿਹੇ ਸਾਰੇ ਪੜਾਅ ਪਾਰ ਨਾ ਹੋਣ ਤਾਂ ਦੇਰੀ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਸਾਰੇ ਪੜਾਅ ਮੁਕੰਮਲ ਹੁੰਦਿਆਂ ਹੀ ਅੰਤਿਮ ਪ੍ਰਵਾਨਗੀ ਬਿਨਾਂ ਦੇਰੀ ਜਾਰੀ ਕਰ ਦਿੱਤੀ ਜਾਵੇਗੀ।

WRITTEN BY