Skip to content
Independent perspectives. Global stories.
BREAKING

ਮਰੀਅਮ ਸ਼ਰੀਫ ਪਾਕਿਸਤਾਨ ਦੀ ਸਭ ਤੋਂ ਤਾਕਤਵਰ ਮਹਿਲਾ

Share this story

Page-1_30 ਇਸਲਾਮਾਬਾਦ, 9 ਜੁਲਾਈ (ਪੀ. ਟੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵ¤ਡੀ ਬੇਟੀ ਮਰੀਅਮ ਨੂੰ ਪਾਕਿਸਤਾਨ ਦੀ ਸਭ ਤੋਂ ਖੂਬਸੂਰਤ ਅਤੇ ਤਾਕਤਵਰ ਮਹਿਲਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਮਰੀਅਮ ਦੀ ਸ਼ਖਸੀਅਤ ਨੂੰ ਹਮੇਸ਼ਾ ਤੋਂ ਹੀ ਬੇਨਜੀਰ ਭੁ¤ਟੋ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਮਰੀਅਮ, ਨਵਾਜ਼ ਸ਼ਰੀਫ ਦੀ ਰਾਜਨੀਤਿਕ ਉਤਰਾਧਿਕਾਰੀ ਹੈ। ਬੇਨਜ਼ੀਰ ਭੁ¤ਟੋ ਦੇ ਵਾਂਗ ਮਰੀਅਮ ਨੂੰ ਵੀ ਆਪਣੇ ਪਿਤਾ ਦੀ ਰਾਜਨੀਤਿਕ ਵਿਰਾਸਤ ਮਿਲੀ ਹੈ। ਦੋਹਾਂ ਨੇ ਆਪਣੇ ਦੋ-ਦੋ ਵ¤ਡੇ ਭਰਾਵਾਂ ਦੇ ਬਾਵਜੂਦ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਅ¤ਗੇ ਤੋਰਿਆ। ਬੇਨਜ਼ੀਰ ਦੇ ਵਾਂਗ ਮਰੀਅਮ ਵੀ ਮਹਿਲਾਵਾਂ ਦੇ ਹ¤ਕ ਦੇ ਲਈ ਅਤੇ ਇਸਲਾਮੀ ਰੂੜ੍ਹੀਵਾਦ ਦੇ ਖਿਲਾਫ ਆਵਾਜ਼ ਉਠਾਉਂਦੀ ਰਹੀ ਹੈ।ਇਨ੍ਹਾਂ ਦੋਹਾਂ ਦੇ ਵਿਚਕਾਰ ਇਕ ਹੋਰ ਗ¤ਲ ਜੋ

ਇਕੋ ਜਿਹੀ ਮੰਨੀ ਜਾਂਦੀ ਹੈ, ਉਹ ਹੈ ਦੋਹਾਂ ਦੀ ਖੂਬਸੂਰਤੀ। ਬੇਨਜ਼ੀਰ ਦੇ ਵਾਂਗ ਮਰੀਅਮ ਸ਼ਰੀਫ ਦੀ ਖੂਬਸੂਰਤੀ ਦੀ ਵੀ ਦਾਦ ਦਿ¤ਤੀ ਜਾਂਦੀ ਹੈ। ਮਰੀਅਮ ਨੂੰ ਦ¤ਖਣੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਰਾਜਨੀਤਿਕ ਅਧਿਕਾਰੀ ਮੰਨਿਆ ਜਾਂਦਾ ਹੈ। ਸਾਲ 2006 ਵਿਚ ਜਦੋਂ ਨਵਾਜ਼ ਸ਼ਰੀਫ ਅਤੇ ਬੇਨਜ਼ੀਰ ਭੁ¤ਟੋ ਨੇ ‘ਚਾਰਟਰ ਆਫ ਡੈਮੋਕ੍ਰੇਸੀ‘ ‘ਤੇ ਆਪਣੀ ਸਹਿਮਤੀ ਦਿ¤ਤੀ ਸੀ ਤਾਂ ਉਸ ਦਿਨ ਮਰੀਅਮ ਨੇ ਭੁ¤ਟੋ ਨਾਲ ਕਰੀਬ 3 ਘੰਟਿਆਂ ਤ¤ਕ ਗਲ¤ਬਾਤ ਕੀਤੀ। ਇਕ ਇੰਟਰਵਿਊ ਵਿਚ ਮਰੀਅਮ ਨੇ ਦ¤ਸਿਆ ਸੀ ਕਿ ਬੇਨਜ਼ੀਰ ਦੇ ਕਤਲ ਦੀ ਖਬਰ ਮਿਲਦੇ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਰੋ ਪਿਆ ਸੀ। ਹਾਲਾਂਕਿ ਮਰੀਅਮ ਅਤੇ ਬੇਨਜ਼ੀਰ ਦੇ ਸਿਆਸੀ ਸਫਰ ‘ਤੇ ਝਾਤ ਮਾਰੀ ਜਾਵੇ ਤਾਂ ਮਰੀਅਮ ਬੇਨਜ਼ੀਰ ਤੋਂ ਕਾਫੀ ਪਿ¤ਛੇ ਖੜ੍ਹੀ ਦਿਖਾਈ ਦਿੰਦੀ ਹੈ। ਬੇਨਜ਼ੀਰ ਭੁ¤ਟੋ ਮਹਿਜ਼ 29 ਸਾਲ ਦੀ ਉਮਰ ਵਿਚ ਪਾਕਿਸਤਾਨ ਪੀਪੁਲਜ਼ ਪਾਰਟੀ ਦੀ ਪ੍ਰਧਾਨ ਬਣ ਗਈ ਸੀ। ਜਦੋਂ ਉਹ 35 ਸਾਲ ਦੀ ਸੀ ਤਾਂ ਪਹਿਲੀ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ। 40 ਸਾਲ ਦੀ ਉਮਰ ਵਿਚ ਬੇਨਜ਼ੀਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੀ ਪਰ 40 ਸਾਲ ਦੀ ਮਰੀਅਮ ਦੇ ਹਿ¤ਸੇ ਵਿਚ ਅਜੇ ਤ¤ਕ ਕੋਈ ਖਾਸ ਮੰਤਰਾਲਾ ਨਹੀਂ ਹੈ।ਖੂਬਸੂਰਤੀ ਅਤੇ ਆਪਣੀ ਸਿਆਸੀ ਪਛਾਣ ਤੋਂ ਇਲਾਵਾ ਮਰੀਅਮ ਆਪਣੀ ਕਮਿਊਨੀਕੇਸ਼ਨ ਸਕਿਲਜ਼ ਅਤੇ ਪਲਾਨਿੰਗ ਦੇ ਲਈ ਵੀ ਜਾਣੀ ਜਾਂਦੀ ਹੈ। ਸਾਲ 2010 ਵਿਚ ਨਵਾਜ਼ ਸ਼ਰੀਫ ਨੇ ਮਰੀਅਮ ਦੇ ਪਤੀ ਨੂੰ ਪਾਰਟੀ ਤੋਂ ਬੇਦਖਲ ਕਰ ਦਿ¤ਤਾ ਸੀ। ਉਨ੍ਹਾਂ ਦੇ ਪਤੀ ਫੌਜ ਤੋਂ ਰਿਟਾਇਰ ਹਨ। ਉਹ ਪੀ. ਐ¤ਮ. ਐ¤ਲ.-ਐ¤ਨ. ਦੇ ਚੀਫ ਆਰਗੇਨਾਈਜ਼ਰ ਸਨ ਪਰ ਨਵਾਜ਼ ਸ਼ਰੀਫ ਨੂੰ ਸ਼¤ਕ ਹੋਇਆ ਕਿ ਉਹ ਪਾਰਟੀ ਨੂੰ ਤੋੜ ਕੇ ਨਵੀਂ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਕ¤ਢ ਦਿ¤ਤਾ ਗਿਆ ਪਰ ਮਰੀਅਮ ਨੇ ਇਸ ਮਸਲੇ ਨੂੰ ਬੜੀ ਸੰਜੀਦਗੀ ਨਾਲ ਸੁਲਝਾਇਆ ਅਤੇ ਪਤੀ ਤੇ ਪਿਤਾ ਦੋਹਾਂ ਨੂੰ ਸਮਝਾ ਕੇ ਆਪਣੀ ਸੂਝ-ਬੂਝ ਦਾ ਪਰਿਚੈ ਦਿ¤ਤਾ। ਮਰੀਅਮ ‘9/11 ਤੋਂ ਬਾਅਦ ਪਾਕਿਸਤਾਨ ਨੂੰ ਇਕ ਕ¤ਟੜਪੰਥੀ ਅਕਸ ਦੇਣ ਦੀ ਕੋਸ਼ਿਸ਼‘ ‘ਤੇ ਆਪਣੀ ਥੀਸਿਸ ਤਿਆਰ ਕਰ ਰਹੀ ਹੈ।‘

WRITTEN BY