April 17, 2026 1:47 pm

Pervez Musharraf : ਦਿੱਲੀ ‘ਚ ਜਨਮੇ ਮੁਸ਼ੱਰਫ ਨੇ ਕੀਤੀ ਸੀ ਭਾਰਤ ‘ਤੇ ਹਮਲੇ ਦੀ ਪਲਾਨਿੰਗ, 1999 ‘ਚ ਕੀਤਾ ਤਖ਼ਤਾਪਲਟ

1999 ਵਿੱਚ ਤਖ਼ਤਾਪਲਟ ਕਰ ਕੇ ਮੁਸ਼ੱਰਫ਼ ਨੇ ਤਕਰੀਬਨ ਇਕ ਦਹਾਕੇ ਤਕ ਪਾਕਿਸਤਾਨ ਦੀ ਸੱਤਾ ਸੰਭਾਲੀ ਸੀ। ਕਾਰਗਿਲ ਯੁੱਧ ਪਿੱਛੇ ਮੁਸ਼ੱਰਫ ਦਾ ਹੱਥ ਮੰਨਿਆ ਜਾਂਦਾ ਹੈ। ਮੁਸ਼ੱਰਫ ਦੇ ਕਾਰਜਕਾਲ ਦੌਰਾਨ ਭਾਰਤ-ਪਾਕਿ ਸਬੰਧਾਂ ਵਿੱਚ..

ਇਸਲਾਮਾਬਾਦ, ਏਜੰਸੀ : ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਤੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ (79) ਦਾ ਦੇਹਾਂਤ ਹੋ ਗਿਆ ਹੈ। ਮੁਸ਼ੱਰਫ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਐਤਵਾਰ ਸਵੇਰੇ ਦੁਬਈ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ। 1999 ਵਿੱਚ ਤਖ਼ਤਾਪਲਟ ਕਰ ਕੇ ਮੁਸ਼ੱਰਫ਼ ਨੇ ਤਕਰੀਬਨ ਇਕ ਦਹਾਕੇ ਤਕ ਪਾਕਿਸਤਾਨ ਦੀ ਸੱਤਾ ਸੰਭਾਲੀ ਸੀ। ਕਾਰਗਿਲ ਯੁੱਧ ਪਿੱਛੇ ਮੁਸ਼ੱਰਫ ਦਾ ਹੱਥ ਮੰਨਿਆ ਜਾਂਦਾ ਹੈ। ਮੁਸ਼ੱਰਫ ਦੇ ਕਾਰਜਕਾਲ ਦੌਰਾਨ ਭਾਰਤ-ਪਾਕਿ ਸਬੰਧਾਂ ਵਿੱਚ ਜ਼ਿਆਦਾ ਤਰੱਕੀ ਨਹੀਂ ਹੋਈ।

ਦਿੱਲੀ ਵਿੱਚ ਹੋਇਆ ਜਨਮ

ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਦਿੱਲੀ ‘ਚ ਹੋਇਆ ਸੀ। ਜਦੋਂ ਮੁਸ਼ੱਰਫ਼ ਚਾਰ ਸਾਲ ਦੇ ਸਨ ਤਾਂ ਵੰਡ ਵੇਲੇ ਉਨ੍ਹਾਂ ਦੇ ਮਾਤਾ-ਪਿਤਾ ਪਾਕਿਸਤਾਨ ਚਲੇ ਗਏ। ਪਰਵੇਜ਼ ਮੁਸ਼ੱਰਫ ਦੇ ਪਿਤਾ ਵਿਦੇਸ਼ ਮੰਤਰਾਲੇ ‘ਚ ਕੰਮ ਕਰਦੇ ਸਨ, ਜਦੋਂਕਿ ਉਨ੍ਹਾਂ ਦੀ ਮਾਂ ਇਕ ਅਧਿਆਪਕਾ ਸੀ। ਉਹ 18 ਸਾਲ ਦੀ ਉਮਰ ਵਿਚ ਫੌਜ ‘ਚ ਭਰਤੀ ਹੋ ਗਏ ਸੀ। ਉਨ੍ਹਾਂ ਨੂੰ 1965 ਵਿਚ ਭਾਰਤ ਵਿਰੁੱਧ ਜੰਗ ਵਿਚ ਲੜਨ ਲਈ ਬਹਾਦਰੀ ਪੁਰਸਕਾਰ ਦਿੱਤਾ ਗਿਆ ਸੀ। 1998 ਵਿੱਚ ਉਨ੍ਹਾਂ ਨੂੰ ਫ਼ੌਜ ਮੁਖੀ ਬਣਾਇਆ ਗਿਆ।

1999 ‘ਚ ਕੀਤਾ ਤਖ਼ਤਾ ਪਲਟ

ਮੁਸ਼ੱਰਫ ਨੇ 1999 ਵਿਚ ਪਾਕਿਸਤਾਨ ‘ਚ ਇੱਕ ਫੌਜੀ ਤਖਤਾਪਲਟ ਦੀ ਅਗਵਾਈ ਕੀਤੀ ਤੇ ਤਾਨਾਸ਼ਾਹ ਬਣ ਗਏ। ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਆਪਣੇ ਅਹੁਦੇ ਤੋਂ ਹਟਣਾ ਪਿਆ ਸੀ। ਨਵਾਜ਼ ਸ਼ਰੀਫ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਛੱਡਣਾ ਪਿਆ। ਪਰਵੇਜ਼ ਮੁਸ਼ੱਰਫ਼ ਨੇ 20 ਜੂਨ 2001 ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਉਹ 2008 ਤੱਕ ਇਸ ਅਹੁਦੇ ‘ਤੇ ਰਹੇ।

ਮਹਾਦੋਸ਼ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਪਾਕਿਸਤਾਨ ‘ਚ 2008 ‘ਚ ਗਠਜੋੜ ਸਰਕਾਰ ਨੇ ਮੁਸ਼ੱਰਫ ਖਿਲਾਫ ਮਹਾਦੋਸ਼ ਲਿਆਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਿਆ ਸੀ। ਮੁਸ਼ੱਰਫ ਪਾਕਿਸਤਾਨ ਛੱਡ ਕੇ ਬਰਤਾਨੀਆ ਚਲੇ ਗਏ।

ਗ੍ਰਿਫਤਾਰੀ ਦਾ ਆਦੇਸ਼

2012 ਵਿਚ ਪਾਕਿਸਤਾਨ ਦੀ ਸੰਸਦ ਨੇ ਮੁਸ਼ੱਰਫ ਦੀ ਵਾਪਸੀ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ। ਅਗਲੇ ਸਾਲ ਉਹ ਪਾਕਿਸਤਾਨ ਪਰਤੇ। ਮੁਸ਼ੱਰਫ ਨੂੰ ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਮਾਮਲੇ ‘ਚ ਸੰਮਨ ਜਾਰੀ ਕੀਤਾ ਸੀ। ਇਸ ਦੌਰਾਨ ਮੁਸ਼ੱਰਫ ਦੀ ਸਿਹਤ ਵਿਗੜ ਗਈ ਤੇ ਉਹ ਇਲਾਜ ਲਈ ਵਿਦੇਸ਼ ਚਲੇ ਗਏ। ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਉਨ੍ਹਾਂ ਨੂੰ ਅਦਾਲਤ ਵੱਲੋਂ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਵਾਪਸ ਨਹੀਂ ਪਰਤੇ। ਉਨ੍ਹਾਂ ਨੂੰ 2019 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਸ ਸਮੇਂ ਤਕ ਉਹ ਦੁਬਈ ਵਿੱਚ ਰਹਿ ਰਹੇ ਸੀ।

Send this to a friend