ਪੰਜਾਬ ਪੁਲਿਸ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਦੇ ਸਮਾਗਮ ਦੌਰਾਨ 2009 ਬੈਚ ਦੇ ਪਦਉਨਤ ਹੋਏ ਆਈਪੀਐੱਸ ਅਧਿਕਾਰੀ ਰਾਕੇਸ਼ ਕੌਸ਼ਲ ਅਤੇ ਅਜੈ ਮਲੂਜਾ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀ) ਵਜੋਂ ਸਟਾਰ ਲਗਾ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਦੇ ਸਮਾਗਮ ਦੌਰਾਨ 2009 ਬੈਚ ਦੇ ਪਦਉਨਤ ਹੋਏ ਆਈਪੀਐੱਸ ਅਧਿਕਾਰੀ ਰਾਕੇਸ਼ ਕੌਸ਼ਲ ਅਤੇ ਅਜੈ ਮਲੂਜਾ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀ) ਵਜੋਂ ਸਟਾਰ ਲਗਾਏ। ਇਸ ਮੌਕੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੋਵਾਂ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਆਈਜੀ (ਇੰਟੈਲੀਜੈਂਸ) ਜਤਿੰਦਰ ਔਲਖ, ਆਈਜੀ ( ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਹਾਜ਼ਰ ਸਨ। ਵਰਨਣਯੋਗ ਹੈ ਕਿ ਬੀਤੇ ਦਿਨੀਂ ਗ੍ਰਹਿ ਵਿਭਾਗ ਨੇ ਪੰਜਾਬ ਪੁਲਿਸ ਦੇ ਐੱਸਪੀ ਰੈਂਕ ਦੇ ਪੰਜ ਅਧਿਕਾਰੀਆਂ ਨੂੰ ਡੀਆਈਜੀ ਵਜੋਂ ਪਦਉਨਤ ਕੀਤਾ ਸੀ।