ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਦੌਰੇ ਤੋਂ ਬਾਅਦ ਕੀਤੀ ਇਨਵੈਸਟ ਪੰਜਾਬ ’ਤੇ ਚਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਦਿਨਾ ਮੁੰਬਈ ਦੌਰੇ ਮੌਕੇ ਸੋਮਵਾਰ ਨੂੰ ਮੋਹਾਲੀ ਸਥਿਤ ਟੀਏਸੀ ਸਕਿਓਰਟੀ ਦੇ ਸੀਈਓ ਅਤੇ ਸੰਸਥਾਪਕ ਤ੍ਰਿਸ਼ਨਿਤ ਅਰੋੜਾ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਅਗਲੇ ਮਹੀਨੇ ਹੋਣ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਦਿਨਾ ਮੁੰਬਈ ਦੌਰੇ ਮੌਕੇ ਸੋਮਵਾਰ ਨੂੰ ਮੋਹਾਲੀ ਸਥਿਤ ਟੀਏਸੀ ਸਕਿਓਰਟੀ ਦੇ ਸੀਈਓ ਅਤੇ ਸੰਸਥਾਪਕ ਤ੍ਰਿਸ਼ਨਿਤ ਅਰੋੜਾ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਅਗਲੇ ਮਹੀਨੇ ਹੋਣ ਵਾਲੇ ਇਨਵੈਸਟ ਪੰਜਾਬ ਸਬੰਧੀ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ ’ਚ ਕਈ ਪ੍ਰਸਿੱਧ ਕਾਰੋਬਾਰੀਆਂ ਨੂੰ ਸੂਬੇ ’ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਅਗਲੇ ਮਹੀਨੇ ਮੁਹਾਲੀ ’ਚ ਹੋਣ ਵਾਲੇ ਇਨਵੈਸਟ ਪੰਜਾਬ ਸੰਮੇਲਨ ’ਚ ਸ਼ਾਮਲ ਹੋਣ ਲਈ ਕਈ ਸਨਅਤਕਾਰਾਂ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਤ੍ਰਿਸ਼ਨਿਤ ਅਰੋੜਾ ਲੰਬੇ ਸਮੇਂ ਤੋਂ ਪੰਜਾਬ ’ਚ ਨੌਜਵਾਨਾਂ ਦੇ ਰੁਜ਼ਗਾਰ ਲਈ ਵੱਡਾ ਨਿਵੇਸ਼ ਲਿਆਉਣ ਦਾ ਮੁੱਦਾ ਉਠਾਉਂਦੇ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਜ਼ਨ ਪੰਜਾਬ ਪ੍ਰੋਗਰਾਮ ਦੌਰਾਨ ਵੀ ਮੁੱਖ ਮੰਤਰੀ ਨੂੰ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਸਥਾਪਿਤ ਕਰਨ ਦੀ ਅਪੀਲ ਵੀ ਕੀਤੀ ਸੀ।

Send this to a friend