ਭਾਰਤ ਪਾਕਿ ਸਰਹੱਦ ਦੀ ਚੌਕੀ ਅਮਰ ਦੇ ਬੁਰਜੀ ਨੰਬਰ 126/2-3 ਖੇਤਰ ਚ ਰਾਤ ਕਰੀਬ 2:04ਵਜੇ ਪਾਕਿਸਤਾਨ ਵੱਲੋਂ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਜਿਸਦੀ ਆਵਾਜ਼ ਸੁਣਕੇ ਉੱਥੇ ਤਾਇਨਾਤ ਬੀ ਐੱਸ ਐੱਫ ਦੀ 71 ਬਟਾਲੀਅਨ ਦ
ਝਬਾਲ : ਪਾਕਿਸਤਾਨੀ ਸਮੱਗਲਰਾਂ ਦੀਆਂ ਸਰਹੱਦ ‘ਤੇ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਲੰਘੀ ਰਾਤ ਦਾ ਹੈ ਜਦੋਂ ਕਰੀਬ 2 ਵਜੇ ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਜਿਸ ਨੂੰ ਖਦੇੜਨ ਲਈ ਬੀ ਐੱਸ ਐੱਫ ਦੇ ਜਵਾਨਾਂ ਨੇ 26 ਰਾਊਂਡ ਫਾਇਰ ਕੀਤੇ। ਜਦੋਂਕਿ ਸਵੇਰ ਸਮੇਂ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ।
ਸੂਤਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੀ ਚੌਕੀ ਅਮਰ ਦੇ ਬੁਰਜੀ ਨੰਬਰ 126/2-3 ਖੇਤਰ ਚ ਰਾਤ ਕਰੀਬ 2:04ਵਜੇ ਪਾਕਿਸਤਾਨ ਵੱਲੋਂ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਜਿਸਦੀ ਆਵਾਜ਼ ਸੁਣਕੇ ਉੱਥੇ ਤਾਇਨਾਤ ਬੀ ਐੱਸ ਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਡ੍ਰੋਨ ਨੂੰ ਖਦੇੜਨ ਲਈ ਕੁੱਲ 26 ਰਾਊਂਡ ਫਾਇਰ ਕੀਤੇ। ਜਦੋਂਕਿ ਸਵੇਰ ਸਮੇਂ ਇਲਾਕੇ ਵਿਚ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਸੀ ਹੋਈ।