June 20, 2026 12:30 am

ਨਜੰਗਲੀ, ਸਾਹਸੀ ਅਤੇ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ : ਠੰਡਲ

ਚੰਡੀਗੜ੍ਹ, 6 ਜੁਲਾਈ (ਪੀ.ਟੀ.)-ਪੰਜਾਬ ਸਰਕਾਰ ਨੇ ਕੌਮਾਂਤਰੀ ਪੱਧਰ ‘ਤੇ ਸੂਬੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ ਜਿਸ ਤਹਿਤ ਰਾਜ ਵਿੱਚ ਜੰਗਲੀ, ਸਾਹਸੀ ਅਤੇ ਧਾਰਮਿਕ ਸੈਰ ਸਪਾਟਾ ਕੇਂਦਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਰਾਜ ਸਰਕਾਰ ਜੰਗਲੀ, ਸਾਹਸੀ ਅਤੇ ਧਾਰਮਿਕ ਸੈਰ ਸਪਾਟੇ ਦੀ ਵਧੀ ਹੋਈ ਮੰਗ ਦੀ ਪੂਰਤੀ ਲਈ ਤਿਆਰ ਹੈ ਜਿਸ ਦੇ ਮੱਦੇਨਜ਼ਰ ਰਾਜ ਸਰਕਾਰ ਵੱਲੋਂ ‘ਟੈਂਟਾਂ ਵਿੱਚ ਰਿਹਾਇਸ਼/ਕੈਂਪਿੰਗ ਸਕੀਮ‘ ਵਿਆਪਕ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਹੈ ਜਿਥੇ ਸੈਲਾਨੀਆਂ ਲਈ ਟੈਂਟਾਂ/ਕੈਂਪਿੰਗ ਸਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ।। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਸੱਭਿਆਚਾਰਕ, ਇਤਿਹਾਸਕ ਤੇ ਧਾਰਮਿਕ ਵਿਰਾਸਤ ਬਹੁਤ ਅਮੀਰ ਹੈ ਜਿਸ ਕਾਰਨ ਇਥੋਂ ਦੇ ਦਿਲਕਸ਼ ਸਥਾਨਾਂ ਨੂੰ ਦੇਖਣ ਲਈ ਸੈਲਾਨੀ ਇਥੇ ਖਿੱਚੇ ਆਉਂਦੇ ਹਨ।

ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਦਿਹਾਤੀ ਖੇਤਰਾਂ, ਜੰਗਲਾਂ ਅਤੇ ਨਦੀਆਂ ਕਿਨਾਰੇ ਅਜਿਹੀਆਂ ਕਈ ਥਾਂਵਾਂ ਹਨ ਜਿੱਥੇ ਸੈਰ ਸਪਾਟਾ ਲਈ ਬਹੁਤ ਸੰਭਾਵਨਾਵਾਂ ਹਨ ਪਰ ਇਨ੍ਹਾਂ ਨੂੰ ਸੈਰ ਸਪਾਟਾ ਲਈ ਵਿਕਸਤ ਨਹੀਂ ਕੀਤਾ ਗਿਆ। ਅਜਿਹੇ ਸਥਾਨਾਂ ‘ਤੇ ਜੰਗਲਾਂ ਦਾ ਅਸਲੀ ਅਹਿਸਾਸ ਕਰਾਉਣ ਲਈ ਸਥਾਈ ਰਿਹਾਇਸ਼ ਬਣਾਉਣ ਦੀ ਥਾਂ ‘ਤੇ ਆਰਜ਼ੀ ਰਿਹਾਇਸ਼ ਲਈ ਟੈਂਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵਿਭਾਗ ਨੇ ਜੰਗਲਾਂ ਅਤੇ ਜਲਗਾਹਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਅਜਿਹੇ ਸਥਾਨਾਂ ‘ਤੇ ਵਾਤਾਵਰਣ ਪੱਖੀ ਢੰਗ ਅਪਣਾਉਂਦੇ ਹੋਏ ਟੈਂਟ ਲਗਾਉਣ ਦਾ ਫੈਸਲਾ ਲਿਆ ਹੈ।

Send this to a friend