April 22, 2026 9:20 pm

ਚੰਡੀਗੜ੍ਹ ਦੇ ਸਾਬਕਾ ਮੇਅਰ ਛਾਬੜਾ ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਬਣੇ ਚੇਅਰਮੈਨ, 17 ਬੋਰਡ ਕਾਰਪੋਰੇਸ਼ਨਾਂ ਦੇ ਚੇਅਰਮੈਨ ਕੀਤੇ ਗਏ ਨਿਯੁਕਤ

ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਨਗਰ ਸੁਧਾਰ ਟਰਸਟਾਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵ ਨਿਯੁਕਤ ਚੇਅਰਮੈਨਾਂ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਇਸ ਤੋਂ ਪਹਿਲਾਂ ਮੁ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਨਗਰ ਸੁਧਾਰ ਟਰਸਟਾਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵ ਨਿਯੁਕਤ ਚੇਅਰਮੈਨਾਂ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 15 ਜ਼ਿਲ੍ਹਾ ਯੋਜਨਾਂ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਸਨ।

ਮੁੱਖ ਮੰਤਰੀ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ, ਉਸ ਮੁਤਾਬਿਕ ਚੰਡੀਗੜ੍ਹ ਦੇ ਸਾਬਕਾ ਕਾਂਗਰਸੀ ਮੇਅਰ ਪ੍ਰਦੀਪ ਛਾਬੜਾ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਛਾਬੜਾ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ ਅਤੇ ਉਹ ਚੋਣਾਂ ਤੋ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਸੀ ਤਰ੍ਹਾਂ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਚੇਅਰਮੈਨ ਜਸਬੀਰ ਕੁੰਦਨੀ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨੀਲ ਗਰਗ ਨੂੰ ਨਿਯੁਕਤ ਕੀਤਾ ਹੈ। ਨਾਲ ਹੀ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਚੇਅਰਮੈਨ ਅਸ਼ੋਕ ਤਲਵਾੜ, ਨਵਾਂਸ਼ਹਿਰ ਨਗਰ ਸੁਧਾਰ ਟਰਸਟ ਦਾ ਸਤਨਾਮ ਜਲਵਾਹਾ, ਨਾਭਾ ਦਾ ਸੁਰਿੰਦਰਪਾਲ ਸ਼ਰਮਾ, ਬਠਿੰਡਾ ਦਾ ਜਤਿੰਦਰ ਭੱਲਾ, ਗੁਰਦਾਸਪੁਰ ਦਾ ਰਾਜੀਵ ਸ਼ਰਮਾ, ਸੰਗਰੂਰ ਦਾ ਹਰਪ੍ਰੀਤ ਸਿੰਘ, ਫਗਵਾੜਾ ਦਾ ਕਸ਼ਮੀਰ ਸਿੰਘ ਮੱਲ੍ਹੀ, ਕਪੂਰਥਲਾ ਦਾ ਗੁਰਪਾਲ ਸਿੰਘ, ਬਰਨਾਲਾ ਦਾ ਰਾਮਤੀਰਥ ਮੰਨਾ, ਫਰੀਦਕੋਟ ਦਾ ਗੁਰਤੇਜ ਖੋਸਾ, ਤਰਨਤਾਰਨ ਦਾ ਵਰੁਣ ਕੁਮਾਰ, ਬਟਾਲਾ ਦਾ ਨਰੇਸ਼ ਗੋਇਲ, ਫਾਜ਼ਿਲਕਾ ਦਾ ਮਹਿੰਦਰ ਕਚੂਰਾ ਅਤੇ ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ ਦਾ ਚੇਅਰਮੈਨ ਲੱਕੀ ਰੰਧਾਵਾ ਨੂੰ ਨਿਯੁਕਤ ਕੀਤਾ ਹੈ।

Send this to a friend