ਭਾਰਤ -ਅਫ਼ਗਾਨਿਸਤਾਨ ਦਰਮਿਆਨ ਅਟਾਰੀ ਵਾਹਗਾ ਸਰਹੱਦ ਰਸਤੇ ਚੱਲ ਰਹੇ ਵਪਾਰ ਦੌਰਾਨ ਪਿਛਲੇ ਦਿਨੀਂ ਅਫ਼ਗਾਨਿਸਤਾਨ ਸਰਹੱਦ ਤੋਂ ਡਰਾਈ ਫਰੂਟ ਲੈ ਕੇ ਭਾਰਤ ਆਏ ਅਫ਼ਗਾਨੀ ਡਰਾਈਵਰ ਪਠਾਣ ਦੇ ਟਰੱਕ ’ਚੋਂ ਹੈਰੋਇਨ ਬਰਾਮਦ ਹੋਣ ਤੋਂ ਬਾਅ
ਅੰਮ੍ਰਿਤਸਰ : ਭਾਰਤ -ਅਫ਼ਗਾਨਿਸਤਾਨ ਦਰਮਿਆਨ ਅਟਾਰੀ ਵਾਹਗਾ ਸਰਹੱਦ ਰਸਤੇ ਚੱਲ ਰਹੇ ਵਪਾਰ ਦੌਰਾਨ ਪਿਛਲੇ ਦਿਨੀਂ ਅਫ਼ਗਾਨਿਸਤਾਨ ਸਰਹੱਦ ਤੋਂ ਡਰਾਈ ਫਰੂਟ ਲੈ ਕੇ ਭਾਰਤ ਆਏ ਅਫ਼ਗਾਨੀ ਡਰਾਈਵਰ ਪਠਾਣ ਦੇ ਟਰੱਕ ’ਚੋਂ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਪਠਾਣ ਡਰਾਈਵਰਾਂ ਤੇ ਸਾਥੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਅਫ਼ਗ਼ਾਨਿਸਤਾਨ ਦੀ ਸਾਂਝੀ ਸਰਹੱਦ ਚਮਨ ਰਸਤੇ ਪਾਕਿਸਤਾਨ ਅੰਦਰ ਦਾਖ਼ਲ ਹੋਣ ’ਤੇ ਡਰਾਈ ਫਰੂਟ ਵਾਲੇ ਟਰੱਕ ’ਚ ਪਾਕਿਸਤਾਨੀ ਤਸਕਰਾਂ ਵੱਲੋਂ ਛੁਪਾ ਕੇ ਭੇਜੀ ਹੈਰੋਇਨ ਭਾਰਤ ਦੀ ਅਟਾਰੀ ਸਰਹੱਦ ’ਤੇ ਬੀਐੱਸਐੱਫ ਕਸਟਮ ਵੱਲੋਂ ਸਾਂਝੇ ਆਪੇ੍ਰਸ਼ਨ ਦੌਰਾਨ ਬਰਾਮਦ ਕਰ ਲਈ ਗਈ ਸੀ। ਇਸ ਦੌਰਾਨ ਅਫ਼ਗਾਨੀ ਟਰੱਕ ਡਰਾਈਵਰ ਜੋ ਡਰਾਈ ਫਰੂਟ ਲੈ ਕੇ ਆਇਆ ਸੀ, ਉਸ ਨੂੰ ਵੀ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਦਾ ਵਿਰੋਧ ਪ੍ਰਗਟਾਉਂਦਿਆਂ ਸਰਹੱਦ ’ਤੇ ਅਫ਼ਗਾਨੀ ਟਰੱਕ ਡਰਾਈਵਰ ਪਠਾਣਾਂ ਨੇ ਭਾਰਤ ਦੀ ਅਟਾਰੀ ਸਰਹੱਦ ’ਤੇ ਗ੍ਰਿਫ਼ਤਾਰ ਹੋਏ ਆਪਣੇ ਸਾਥੀ ਟਰੱਕ ਡਰਾਈਵਰ ਦੀ ਰਿਹਾਈ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਸੀ। ਭਾਰਤ ਅੰਦਰ ਦਾਖ਼ਲ ਹੋਣ ’ਤੇ ਗ੍ਰਿਫ਼ਤਾਰ ਹੋਏ ਟਰੱਕ ਡਰਾਈਵਰ ਪਠਾਣ ਦੇ ਪਰਿਵਾਰ ’ਚੋਂ ਉਸ ਦੀ ਘਰਵਾਲੀ ਤੇ ਨਾਲ 10 ਬੱਚੇ ਪਾਕਿਸਤਾਨ ਦੀ ਵਾਹਗਾ ਸਰਹੱਦ ’ਤੇ ਅੱਤ ਦੀ ਸਰਦੀ ’ਚ ਦਿਨ-ਰਾਤ ਵਾਹਗਾ ਸਰਹੱਦ ’ਤੇ ਰਾਤਾਂ ਗੁਜ਼ਾਰਦਿਆਂ ਉਸ ਦੀ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਸੈਂਟਰਲ ਜੇਲ੍ਹ ਅੰਦਰ ਬੰਦ ਪਾਕਿਸਤਾਨ ਦੇ ਟਰੱਕ ਡਰਾਈਵਰ ਦੀ ਪਤਨੀ ਸਮੀਰਾ ਨੇ ਕਿਹਾ ਕਿ ਇਹੋ ਜਿਹਾ ਕੰਮ ਕਰਨਾ ਪਤੀ ਲਈ ਪਰਿਵਾਰ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ ਤੇ ਧਰਮ ਲਈ ਨਮਕ ਹਰਾਮ ਦੀ ਗੱਲ ਹੈ, ਜੋ ਕਿ ਪਾਕਿਸਤਾਨੀ ਤਸਕਰਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਸ਼ਰੇਆਮ ਪਾਕਿਸਤਾਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਾਕਿਸਤਾਨੀ ਤਸਕਰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਆਉਣ ਵਾਲੇ ਡਰਾਈ ਫਰੂਟ ’ਚ ਗ਼ੈਰ ਕਾਨੂੰਨੀ ਚੀਜ਼ਾਂ ਰੱਖਣ ਦੀ ਤਾਂਘ ਵਿਚ ਹੁੰਦੇ ਹਨ, ਜੋ ਭਾਰਤ ਆਉਂਦੀਆਂ ਹਨ। ਇਸ ਲਈ ਇਸ ਦਾ ਸਾਰੇ ਪਠਾਣ ਡਰਾਈਵਰ ਚਮਨ ਸਰਹੱਦ ’ਤੇ ਵਿਰੋਧ ਕਰਦੇ ਹਨ।
ਭਾਰਤ ਅੰਦਰ ਗ੍ਰਿਫ਼ਤਾਰ ਹੋਏ ਪਾਕਿ ਦੇ ਪਠਾਣ ਟਰੱਕ ਡਰਾਈਵਰ ਅਬਦੁਲ ਦੀ ਪਤਨੀ ਨੇ ਆਪਣੇ ਨਾਲ 6 ਧੀਆਂ ਤੇ 4 ਪੁੱਤਰਾਂ ਨਾਲ ਤਸਵੀਰ ਜਾਰੀ ਕਰਦਿਆਂ ਉਸ ਦੀ ਰਿਹਾਈ ਲਈ ਰਹਿਮ ਦੀ ਅਪੀਲ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਕੀਤੀ ਕਿ ਉਨ੍ਹਾਂ ਦਾ ਟਰੱਕ ਡਰਾਈਵਰ ਬਿਲਕੁਲ ਬੇਕਸੂਰ ਹੈ।