June 19, 2026 5:03 pm

ਬਿਲ ਕਲਿੰਟਨ ਕਰਨਗੇ ਭਾਰਤ ਦਾ ਦੌਰਾ

Page-1_19 ਨਿਊਯਾਰਕ, 5 ਜੁਲਾਈ (ਪੀ. ਟੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਇਸ ਮਹੀਨੇ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਲਖਨਊ ਤੇ ਜੈਪੁਰ ਜਾਣ ਦੀ ਉਮੀਦ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਯਾਤਰਾ ‘ਚ ਉਨ੍ਹਾਂ ਦਾ ਧਿਆਨ ਸੰਸਾਰਿਕ ਸਿਹਤ, ਜਲਵਾਯੂ ਤਬਦੀਲੀ ਤੇ ਆਰਥਕ ਵਿਕਾਸ ਜਿਹੇ ਮਹੱਤਵਪੂਰਣ ਮੁੱਦਿਆਂ ‘ਤੇ ਕੇਂਦਰਿਤ ਹੋਵੇਗਾ। ਕਲਿੰਟਨ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਤੇ ਪੰਜ ਦੇਸ਼ਾਂ ‘ਚ ਮਹੱਤਵਪੂਰਣ ਸਮਾਜਕ ਮੁੱਦਿਆਂ ‘ਤੇ ਕਲਿੰਟਨ ਫਾਉਂਡੇਸ਼ਨ ਦੇ ਕਾਰਜ ਨੂੰ ਰੇਖਾਂਕਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਭਾਰਤ, ਵੀਅਤਨਾਮ, ਇੰਡੋਨੇਸ਼ੀਆ, ਪਾਪੁਆ ਨਿਊ ਗਿਣੀ ਤੇ ਆਸਟਰੇਲੀਆ ਦਾ 16 ਜੁਲਾਈ ਤੋਂ 23 ਜੁਲਾਈ ਤੱਕ ਦੌਰਾ ਕਰਨਗੇ। ਭਾਰਤ ‘ਚ ਕਲਿੰਟਨ ਦੇ 16 ਜੁਲਾਈ

ਨੂੰ ਜੈਪੁਰ ਜਾਣ ਦੀ ਉਂਮੀਦ ਹੈ ਜਿੱਥੇ ਉਹ ਇੱਕ ਰਸੋਈਘਰ ਦਾ ਦੌਰਾ ਕਰਨਗੇ। ਇਹ ਰਸੋਈਘਰ ਇੱਕ ਸਕੂਲ ਦੇ ਦੁਪਹਿਰ ਭੋਜਨ ਪ੍ਰੋਗਰਾਮ ਦਾ ਹਿੱਸਾ ਹੈ ਜੋ ਹਰ ਰੋਜ ਭਾਰਤ ‘ਚ 10 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਭੋਜਨ ਉਪਲਬਧ ਕਰਵਾਉਂਦੀ ਹੈ। ਲਖਨਊ ‘ਚ ਕਲਿੰਟਨ ਇੱਕ ਸਕੂਲ ਤੇ ਇੱਕ ਸਮੁਦਾਇਕ ਕੇਂਦਰ ਦਾ ਦੌਰਾ ਕਰਨਗੇ।

Send this to a friend