June 19, 2026 5:01 pm

ਬੀਤੇ ਦਿਨੀਂ ਹੋਈ ਭਿਆਨਕ ਲੜਾਈ ਕਾਰਨ ਪਿੰਡ ਭੈਣੀ ਵਿਚ ਸਹਿਮ ਦਾ ਮਾਹੋਲ

Page-1_22 ਸ਼੍ਰੀ ਅਨੰਦਪੁਰ ਸਾਹਿਬ, 5 ਜੁਲਾਈ (ਦਵਿੰਦਰਪਾਲ ਸਿੰਘ)- ਬੀਤੇ ਦਿਨੀਂ ਪਿੰਡ ਭੈਣੀ ਥਾਣਾ ਨੂਰਪੁਰਬੇਦੀ ਵਿਖੇ ਹੋਈ ਭਿਆਨਕ ਲੜਾਈ ਤੋਂ ਬਾਅਦ ਅਜੇ ਵੀ ਪਿੰਡ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਇਸੇ ਸਬੰਧ ਵਿਚ ਅੱਜ ਪਿੰਡ ਭੈਣੀ ਦੇ ਇਕ ਪਰਿਵਾਰ ਦੀ ਬੀਬੀ ਗੁਰਪ੍ਰੀਤ ਕੌਰ ਪੁੱਤਰੀ ਬਿਕਰਮ ਸਿੰਘ ਨੇ ਅਨੰਦਪੁਰ ਸਾਹਿਬ ਦੇ ਐਸ ਡੀ ਐਮ ਅਮਰਜੀਤ ਬੈਂਸ ਨੂੰ ਇਕ ਮੰਗ ਪੱਤਰ ਦਿਤਾ ਜਿਸ ਵਿਚ ਉਨਾਂ• ਆਪਣੇ ਪਰਿਵਾਰ ਦੇ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਹੈ। ਮੰਗ ਪੱਤਰ ਵਿਚ ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਹੈ ਕਿ ਸਾਡੇ ਪਿੰਡ ਦੇ ਇਕ ਅਕਾਲੀ ਆਗੂ ਜੋ ਸਰਕਾਰੇ ਦਰਬਾਰੇ ਪਹੁੰਚ ਰਖਦਾ ਹੈ ਨੇ ਬੀਤੀ ਇਕ ਜੂਨ ਨੂੰ ਆਪਣੇ ਕਈ ਸਾਥੀਆਂ ਸਮੇਤ ਸਾਡੇ ਘਰ ਵੜਕੇ ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਬੁਰੀ ਤਰਾਂ

ਕੁਟਿਆ ਮਾਰਿਆ ਸੀ ਜਿਸ ਕਾਰਨ ਮੈ ਪੀ ਜੀ ਆਈ ਚੰਡੀਗੜ• ਵਿਖੇ ਵੀ ਦਾਖਲ ਰਹੀ ਹਾਂ। ਉਨਾਂ• ਅੱਗੇ ਕਿਹਾ ਕਿ ਉਹ ਅਕਾਲੀ ਆਗੂ ਆਪਣੀ ਪਹੁੰਚ ਹੋਣ ਕਾਰਨ ਸੰਤ ਸਮਾਜ ਦੇ ਮੁਖੀ ਵਲੋਂ ਸ਼ਰੇਆਮ ਉਸਦੀ ਮਦਦ ਕਰਨ ਕਰਕੇ ਸਾਡੇ ਪਰਿਵਾਰ ਅਤੇ ਪਿੰਡ ਵਿਚ ਬਹੁਤ ਸਹਿਮ ਦਾ ਮਾਹੋਲ ਹੈ। ਉਨਾਂ• ਕਿਹਾ ਕਿ ਸਾਨੂੰ ਅਜੇ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸਨੂੰ ਧਿਆਨ ਵਿਚ ਰਖਦਿਆਂ ਸਾਡੇ ਪਰਿਵਾਰ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਸ ਮੋਕੇ ਉਨਾਂ• ਨਾਲ ਨਸੀਬ ਚੰਦ, ਜਸਵੀਰ ਸਿੰਘ ਹਰਭਜਨ ਸਿੰਘ, ਰਕੇਸ਼ ਕੁਮਾਰ ਬਲਬੀਰ ਸਿੰਘ, ਕਸ਼ਮੀਰ ਸਿੰਘ, ਨੰਬੜਦਾਰ ਗੁਰਦੇਵ ਸਿੰਘ, ਗੁਲਜਾਰ ਸਿੰਘ, ਮਨਦੀਪ ਸਿੰਘ, ਅਮਰਜੋਤ ਸਿੰਘ, ਸੁਖਵੀਰ ਸਿੰਘ ਆਦਿ ਹਾਜਰ ਸਨ।

Send this to a friend