June 19, 2026 5:01 pm

ਲੋਕਸਭਾ ਮੈਂਬਰ ਹੁਣ ਸਦਨ ’ਚ ਸਕ੍ਰੀਨ ’ਤੇ ਆਪਣੀ ਤਸਵੀਰ ਦੇਖਣਗੇ

Page-1_11 ਨਵੀਂ ਦਿੱਲੀ, 5 ਜੁਲਾਈ (ਪੀ. ਟੀ)- ਲੋਕਸਭਾ ‘ਚ ਮੈਂਬਰ ਹੁਣ ਆਪਣੇ ਭਾਸ਼ਣ ਦੌਰਾਨ ਸਦਨ ‘ਚ ਆਪਣੀ ਤਸਵੀਰ ਸਕ੍ਰੀਨ ‘ਤੇ ਦੇਖ ਸਕਣਗੇ।ਲੋਕਸਭਾ ਪ੍ਰਧਾਨ ਸੁਮਿੱਤਰਾ ਮਹਾਜਨ ਨੇ ਸ਼ਨੀਵਾਰ ਨੂੰ ਸਾਰੇ ਦਲਾਂ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਮੈਂਬਰਾਂ ਦੀ ਸ਼ਿਕਾਇਤ ਰਹੀ ਹੈ ਕਿ ਪਿਛੇ ਦੀਆਂ ਲਾਈਨਾਂ ‘ਚ ਬੈਠੇ ਮੈਂਬਰ ਜਦੋਂ ਸਦਨ ‘ਚ ਆਪਣੀ ਗੱਲ ਰੱਖਦੇ ਹਨ ਤਾਂ ਅੱਗੇ ਦੀਆਂ ਲਾਈਨਾਂ ‘ਚ ਬੈਠੇ ਮੈਂਬਰਾਂ ਨੂੰ ਉਨ੍ਹਾਂ ਨੂੰ ਦੇਖਣ ਲਈ ਕਈ ਵਾਰ ਪਿਛੇ ਮੁੜ ਕੇ ਦੇਖਣਾ ਪੈਂਦਾ ਹੈ। ਮਹਾਜਨ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਬੈਠਕ ‘ਚ ਸਿਧਾਂਤ ਇਹ ਫੈਸਲਾ ਲਿਆ ਗਿਆ ਹੈ ਕਿ ਸਦਨ ‘ਚ ਸਕ੍ਰੀਨ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਬੁਲਾਰਿਆਂ ਦਾ ਚਿਹਰਾ ਸਦਨ ‘ਚ ਮੌਜੂਦ ਸਾਰੇ ਮੈਂਬਰਾਂ ਨੂੰ ਦਿਖਾਈ ਦੇਵੇ। ਉਨ੍ਹਾਂ ਨੇ ਦੱਸਿਆ ਕਿ ਇਹ ਸਕ੍ਰੀਨ ਸਦਨ ‘ਚ ਵੋਟ

ਵੰਡ ਵਾਲੇ ਬੋਰਡ ਨਾਲ ਲਗਾਈ ਜਾਵੇਗੀ। ਲੋਕਸਭਾ ਅਤੇ ਰਾਜਸਭਾ ਦੀ ਕਾਰਜਵਾਹੀ ਦਾ ਟੀ. ਵੀ. ‘ਕੇ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਪਰ ਸਦਨ ਅੰਦਰ ਨਾ ਹੋਣ ਕਾਰਨ ਮੈਂਬਰਾਂ ਦੀ ਤਸਵੀਰ ਨਹੀਂ ਦਿਖਾਈ ਦਿੰਦੀ ਹੈ ਜਿਸ ਨਾਲ ਕਈ ਮੈਂਬਰ ਉਨ੍ਹਾਂ ਦਾ ਚਿਹਰਾ ਵੀ ਨਹੀਂ ਦੇਖ ਪਾਉਂਦੇ ਹਨ।

Send this to a friend