June 19, 2026 5:03 pm

ਜੋ ਹਰਿਆਣਾ ਦੇ ਸਿੱਖ ਭਰਾਵਾਂ ਦੀ ਮੰਗ ਹੋਵੇਗੀ ਮੈਂ ਉਹ ਹੀ ਕਰੂਗਾ : ਹੁੱਡਾ

images ਚੰਡੀਗੜ੍ਹ, 5 ਜੁਲਾਈ (ਪੀ. ਟੀ)- ਹਰਿਆਣ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ‘ਮੈਂ ਕੱਲ੍ਹ ਖੁਦ ਕੈਥਲ ਜਾ ਰਿਹਾ ਹਾਂ ਅਤੇ ਜੋ ਹਰਿਆਣਾ ’ਚ ਮੇਰੇ ਸਿੱਖ ਭਰਾਵਾਂ ਦੀ ਮੰਗ ਹੋਵੇਗੀ, ਮੈਂ ਵੈਸਾ ਹੀ ਕੰਮ ਕਰਾਂਗਾ ਅਤੇ ਜ਼ਰੂਰਤ ਪਈ ਤਾਂ ਆਉਣ ਵਾਲੇ ਵਿਧਾਨ ਸਭਾ ਸ਼ੈਸਨ ਵਿਚ ਇਸ ਮੁੱਦੇ ਨੂੰ ਲਿਆਂਦਾ ਜਾਵੇਗਾ।’ਇਹ ਗੱਲ ਉਨ੍ਹਾਂ ਅੱਜ ਸਿਰਸਾ ਦੇ ਕਾਲਾਂਵਾਲੀ ਕਸਬੇ ਵਿਚ ਪੱਤਰਕਾਰਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪੁੱਛੇ ਗਏ ਇਕ ਸਵਾਲ ਵਿਚ ਕਹੀ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਮੇਰੀ ਅਗਵਾਈ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾ ਲੜਨ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਲੋਕਾਂ ਨੇ ਮੇਰੀ ਅਗਵਾਈ ਵਿਚ ਹੀ ਰਾਜ ਸਭਾ ਦੇ ਕਾਗਜ ਦਾਖਲ ਕੀਤੇ ਸਨ ਅਤੇ ਰਾਜ ਸਭਾ ਮੈਂਬਰ ਬਣੇ ਸਨ।  ਇਕ ਹੋਰ ਸਵਾਲ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਭਾਜਪਾ ਨੂੰ ਵੀ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਜੋ

ਲੋਕ ਅੱਜ ਕਿਸਾਨਾਂ ਦੀ ਗੱਲ ਕਹਿ ਕਰ ਸੂਬੇ ਵਿਚ ਸਾਈਕਲ ਯਾਤਰਾ ਕਰਨ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਲਈ ਦਿੱਲੀ ਵੱਲ ਸਾਈਕਲ ਯਾਤਰਾ ਕਰਨੀ ਚਾਹੀਦੀ ਹੈ। ਸਵਾਮੀਨਾਥਨ ਕਮਿਸ਼ਨ ਨੇ ਵੀ ਉਥੇ ਸਿਫਾਰਸ ਕੀਤੀ ਹੈ, ਜੋ ਮੈਂ ਯੂਪੀਏ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਗਠਿਤ ਮੁੱਖ ਮੰਤਰੀਆਂ ਦੇ ਵਰਕਿੰਗ ਗਰੁੱਪ ਦੀ ਪ੍ਰਧਾਨਗੀ ਕਰਦੇ ਹੋਏ ਕੀਤੀ ਸੀ। ਭਾਜਪਾ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਰਿੰਦਰ ਮੋਦੀ ਦੀ ਅਗਵਾਈ ਵਿਚ ਲੜਨ ਜਾਣ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਜੇਕਰ ਮੋਦੀ ਅਜਿਹਾ ਕਰਦੇ ਹਨ ਤਾਂ ਉਹ ਇਸਦਾ ਸਵਾਗਤ ਕਰਨਗੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲੋਕਤੰਤਰਿਕ ਪ੍ਰਕ੍ਰਿਆ ਵਿਚ ਇਕ ਰਾਜਨੀਤਕ ਦਲ ਦੇ ਵਿਚ ਮਤਭੇਦ ਹੋ ਸਕਦੇ ਹਨ ਪ੍ਰੰਤੂ ਮਤਭੇਦ ਨਹੀਂ ਹਨ।

Send this to a friend