ਚੰਡੀਗੜ , 5 ਜੁਲਾਈ (ਏਜੰਸੀ) – 2014 – 15 ਲਈ ਪੰਜਾਬ ਦਾ ਬਜਟ ਰਾਜ ਵਿਧਾਨਸਭਾ ‘ਚ 16 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ। ਰਾਜ ‘ਚ ਛੇ ਦਿਨਾ ਬਜਟ ਅਜਲਾਸ 15 ਜੁਲਾਈ ਨੂੰ ਸ਼ੁਰੂ ਹੋਵੇਗਾ। ਇਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ 15 ਜੁਲਾਈ ਨੂੰ ਬਜਟ ਪ੍ਰਸਤੁਤੀ ਤੋਂ ਬਾਅਦ 18 ਜੁਲਾਈ ਤੇ 21 ਜੁਲਾਈ ਨੂੰ ਪ੍ਰਸਤਾਵਾਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗੈਰ ਸਰਕਾਰੀ ਕੰਮ 17 ਜੁਲਾਈ ਨੂੰ ਕੀਤੇ ਜਾਣਗੇ।