June 19, 2026 5:02 pm

ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਧਾਨੀ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਫਿਲਹਾਲ ਠੰਡੇ ਬਸਤੇ

ਚੰਡੀਗੜ੍ਹ, 5 ਜੁਲਾਈ (ਐਸ. ਆਰ)- ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਧਾਨੀ ਚੰਡੀਗੜ੍ਹ ਦਾ ਮੈਟਰੋ ਪ੍ਰੋਜੈਕਟ ਫਿਲਹਾਲ ਠੰਡੇ ਬਸਤੇ ‘ਚ ਪਿਆ ਜਾਪਦਾ ਹੈ। ਲੰਮੇ ਸਮੇਂ ਤੋਂ ਇਸ ਪ੍ਰਾਜੈਕਟ ਨੂੰ ਲੈ ਕੇ ਸਾਰੇ ਸੂਬਿਆਂ ਦੀ ਕੋਈ ਸਾਂਝੀ ਮੀਟਿੰਗ ਵੀ ਨਹੀਂ ਹੋ ਸਕੀ ਹੈ। ਉਂਝ ਵੀ ਮੈਟਰੋ ਰੇਲ ਪ੍ਰਾਜੈਕਟ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਤੇ ਭਾਜਪਾ ਦੀ ਸੰਸਦ ਮੈਂਬਰ ਬੀਬੀ ਕਿਰਨ ਖੇਰ ਦੀ ਰਾਏ ਵੀ ਵੱਖਰੀ ਹੈ, ਜਿੱਥੇ ਸ੍ਰੀ ਪਾਟਿਲ ਮੈਟਰੋ ਰੇਲ ਦੇ ਹੱਕ ‘ਚ ਹਨ ਉੱਥੇ ਬੀਬੀ ਖੇਰ ਮੈਟਰੋ ਦੀ ਜਗਾ ਮੋਨੋ ਰੇਲ ਦੀ ਵਕਾਲਤ ਕਰ ਰਹੀ ਹੈ।?ਉਨ੍ਹਾਂ ਦਾ ਕਹਿਣਾ ਹੈ ਕੀ ਮੈਟਰੋ ਰੇਲ ਘੱਟੋ ਘੱਟ 40 ਤੋਂ 50 ਲੱਖ ਦੀ ਆਬਾਦੀ ਵਾਲੇ ਇਲਾਕੇ ‘ਚ ਚਲਾਉਣੀ ਚਾਹੀਦੀ ਹੈ ਜਦਕਿ ਚੰਡੀਗੜ੍ਹ ਦੀ ਆਬਾਦੀ ਸਿਰਫ 10 ਲੱਖ ਹੈ।?ਉਨ੍ਹਾਂ?ਤਰਕ ਦਿੱਤਾ ਕਿ ਮੋਨੋ ਰੇਲ ਤੇ ਮੈਟਰੋ ਰੇਲ?ਪ੍ਰਾਜੈਕਟ ਦੀ ਤੁਲਣਾ ਕਾਫ਼ੀ ਘੱਟ ਰਾਸ਼ੀ ਦੀ ਜ਼ਰੂਰਤ ਪਵੇਗੀ। ਓਧਰ ਰਾਜਪਾਲ ਵੱਲੋਂ ਮੈਟਰੋ ਰੇਲ ਨੂੰ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ

ਤੇ ਹਿਮਾਚਲ ‘ਚ ਵੀ ਚਲਾਉਣ ਸਬੰਧੀ ਤਰਕ ਦਿੱਤਾ ਜਾ ਰਿਹਾ ਹੈ। ਮੋਨੋ ਜਾ ਮੈਟਰੋ, ਕਿਹੜਾ ਪ੍ਰਾਜੈਕਟ ਅੱਗੇ ਤੁਰੇਗਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਫਿਲਹਾਲ ਇਸ ਪ੍ਰਾਜੈਕਟ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਮੈਟਰੋ ਰੇਲ ਯੋਜਨਾ ਨੂੰ ਸਿਰੇ ਚੜ੍ਹਾਉਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਤਕਰੀਬਨ 6 ਮਹੀਨੇ ਪਹਿਲਾਂ ਦਿੱਲੀ ਵਿਖੇ ਹੋਈ ਸੀ। ਉਸ ਦੌਰਾਨ ਵੀ ਹਰਿਆਣਾ ਸਰਕਾਰ ਦੇ ਅਧਿਕਾਰੀ ਮੀਟਿੰਗ ‘ਚ ਗੈਰ ਹਾਜ਼ਰ ਰਹੇ।

Send this to a friend