Skip to content
Independent perspectives. Global stories.
BREAKING

ਅੱਤਵਾਦੀਆਂ ਨੇ ਨਰਸਾਂ ਕੀਤੀਆਂ ਰਿਹਾਅ, ਕਲ੍ਹ ਪਹੁੰਚਣਗੀਆਂ ਭਾਰਤ

Share this story

Page-1_18 ਨਵੀਂ ਦਿੱਲੀ, 4 ਜੁਲਾਈ (ਪੀ. ਟੀ)- ਇਰਾਕ ਵਿਚ ਬੀਤੇ ਕਈ ਦਿਨਾਂ ਤੋਂ ਫਸੀਆਂ 46 ਭਾਰਤੀ ਨਰਸਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਅਨੁਸਾਰ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵੱਲੋਂ ਵੀਰਵਾਰ ਨੂੰ ਬੰਦੀ ਬਣਾਈਆਂ ਗਈਆਂ 46 ਭਾਰਤੀ ਨਰਸਾਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨਰਸਾਂ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇਹ ਨਰਸਾਂ ਅਜੇ ਇਰਾਕ ਦੀ ਸਰਹੱਦ ਪਾਰ ਕਰ ਰਹੀਆਂ ਹਨ ਅਤੇ ਸ਼ਨੀਵਾਰ ਸਵੇਰੇ ਸੱਤ ਵਜੇ ਤੱਕ ਇਹ ਕੋਚੀ ਪਹੁੰਚ ਜਾਣਗੀਆਂ। ਇਸ ਤੋਂ ਪਹਿਲਾਂ ਕੇਰਲ ਦੇ ਮੁੱਖ ਮੰਤਰੀ ਓਮਾਨ ਚਾਂਡੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਰਾਕ ਵਿਚ ਸੁੰਨੀ ਅੱਤਵਾਦੀਆਂ ਵੱਲੋਂ ਬੰਦੀ ਬਣਾਈਆਂ ਗਈਆਂ 46 ਭਾਰਤੀ ਨਰਸਾਂ ਰਿਹਾਅ ਕੀਤੀਆਂ ਜਾ

ਰਹੀਆਂ ਹਨ ਅਤੇ ਛੇਤੀ ਹੀ ਭਾਰਤ ਲਈ ਰਵਾਨਾ ਹੋ ਰਹੀਆਂ ਹਨ। ਚਾਂਡੀ ਨੇ ਕਿਹਾ ਕਿ ਭਾਰਤੀ ਨਰਸਾਂ ਨੂੰ ਇਰਬਿਲ ਦੇ ਹਵਾਈ ਅੱਡੇ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਰਸਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਅੱਤਵਾਦੀ ਉਨ੍ਹਾਂ ਨੂੰ ਕੁਝ ਹੀ ਦੇਰ ਵਿਚ ਰਿਹਾਅ ਕਰ ਦੇਣਗੇ। ਨਰਸਾਂ ਨੇ ਲਿਆਉਣ ਲਈ ਦੁਬਈ, ਮੁੰਬਈ ਅਤੇ ਦਿੱਲੀ ਦੇ ਜਹਾਜ਼ ਤਿਆਰ ਹਨ।

WRITTEN BY