ਫੰਡ ਮੁਹੱਈਆ ਨਾ ਹੋਣ ਕਾਰਨ ਠੇਕੇਦਾਰ ਸੜਕਾਂ ਦਾ ਨਿਰਮਾਣ ਅਧਵੱਟੇ ਛੱਡ ਗਏ
ਕਰਮਜੀਤ ਸਿੰਘ ਆਜ਼ਾਦ ਮਾਛੀਵਾੜਾ ਸਾਹਿਬ 4 ਮਈ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਦੇਸ਼ ਦੇ ਅੱਛੇ ਦਿਨ ਆਉਣ ਦਾ ਹੋਕਾ ਦਿੱਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਯੋਜਨਾ ਤਹਿਤ ਹੀ ਪੰਜਾਬ ਵਿਚ ਨਿਰਮਾਣ ਹੋਣ ਵਾਲੀਆਂ ਸੜਕਾਂ ਦੇ ਅੱਛੇ ਦਿਨ ਗਾਇਬ ਹੋ ਗਏ ਹਨ ਕਿਉਂਕਿ ਫੰਡ ਮੁਹੱਈਆ ਨਾ ਹੋਣ ਕਾਰਨ ਇਸਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਸੜਕਾਂ ਦਾ ਕੰਮ ਅਧਵਾਟੇ ਹੀ ਛੱਡ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਛੀਵਾੜਾ ਬਲਾਕ ਅਧੀਨ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ 2 ਸੜਕਾਂ ਦਾ ਨਿਰਮਾਣ ਸ਼ੁਰੂ ਹੋਇਆ ਸੀ ਜਿਸ ਵਿਚ ਚੱਕ ਲੋਹਟ ਤੋਂ ਲੈ ਕੇ ਮਾਛੀਵਾੜਾ ਤੱਕ 9 ਕਰੋੜ ਦੀ ਲਾਗਤ ਨਾਲ ਅਤੇ ਪਵਾਤ ਪਿੰਡ ਤੋਂ ਲੈ ਕੇ ਮਾਛੀਵਾੜਾ ਤੱਕ
6.30 ਕਰੋੜ ਦੀ ਲਾਗਤ ਨਾਲ ਸਨ। ਇਨਾਂ ਸੜਕਾਂ ਦਾ ਨਿਰਮਾਣ ਤਾਂ ਠੇਕੇਦਾਰ ਵੱਲੋਂ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ। ਚੱਕ ਲੋਹਟ ਤੋਂ ਲੈ ਕੇ ਮਾਛੀਵਾੜਾ ਤੱਕ ਸੜਕ ਨਿਰਮਾਣ ਵਾਲੀ ਕੰਪਨੀ ਨੇ ਪਿੰਡ ਹੇਡੋਂ ਬੇਟ-ਸ਼ੇਰੀਆਂ ਕੋਲ ਚੰਗੀ ਭਲੀ ਸੜਕ ਹੀ ਪੁੱਟ ਦਿੱਤੀ ਜਦਕਿ ਮਾਛੀਵਾੜਾ ਸ਼ਹਿਰ ਵਿਚ ਸਮਸ਼ਾਨਘਾਟ ਤੋਂ ਲੈ ਕੇ ਗਨੀ ਖਾਂ ਨਬੀ ਖਾਂ ਗੇਟ ਤੱਕ ਜਿਸਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਉਸਨੂੰ ਛੇੜਿਆ ਤੱਕ ਵੀ ਨਹੀਂ ਤੇ ਇਸ ਸੜਕ ਦਾ ਨਿਰਮਾਣ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਕਿਉਂਕਿ ਥਾਂ ਥਾਂ ਪਏ ਵੱਟੇ ਅਤੇ ਬਾਕੀ ਬਚੀ ਸੜਕ ਤੇ ਪਏ ਟੋਇਆਂ ਨੇ ਬੇਟ ਖੇਤਰ ਅਤੇ ਰੋਪੜ ਜਿਲ•ੇ ਨੂੰ ਜੋੜਦੀ ਇਹ ਸੜਕ ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ।
ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਇਸਦਾ ਕੰਮ ਬਿਲਕੁਲ ਠੱਪ ਕਰ ਦਿੱਤਾ ਗਿਆ ਹੈ ਅਤੇ ਜਿੱਥੇ ਪੱਥਰ ਵਿਛਾਇਆ ਗਿਆ ਸੀ ਉਹ ਵੀ ਉਖੜਨਾ ਸ਼ੁਰੂ ਹੋ ਗਿਆ ਹੈ। ਇਹੀ ਮਾੜੀ ਹਾਲਤ ਪਵਾਤ ਤੋਂ ਲੈ ਕੇ ਮਾਛੀਵਾੜਾ ਤੱਕ 6 ਕਿਲੋਮੀਟਰ ¦ਬੀ ਸੜਕ ਦਾ ਹੈ ਇਸਦਾ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਵੀ ਕੁਝ ਥਾਵਾਂ ਤੇ ਪੱਥਰ ਵਿਛਾ ਦਿੱਤਾ ਗਿਆ ਪਰ ਹੁਣ ਜਦੋਂ ਗਰਮੀਆਂ ਦੇ ਮੌਸਮ ਵਿਚ ਪ੍ਰੀਮਿਕਸ ਪਾਉਣ ਦਾ ਮੌਕਾ ਆਇਆ ਤਾਂ ਇਸਦਾ ਠੇਕੇਦਾਰ ਵੀ ਕੰਮ ਵਿਚਾਲੇ ਛੱਡ ਕੇ ਤੁਰਦਾ ਬਣਿਆ ਜਿਸ ਕਾਰਨ ਇਸ ਰੋਡ ਤੇਸਥਿਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਝਾੜ ਸਾਹਿਬ, ਗੁਰਦੁਆਰਾ ਕੰਘਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਸੰਗਤ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਹੈ।
ਕੇਂਦਰ ਸਰਕਾਰ ਦੇ ਫੰਡਾਂ ਨਾਲ ਹੀ ਖੰਨਾ ਨਵਾਂ ਸ਼ਹਿਰ ਪ੍ਰਮੁੱਖ ਮਾਰਗ ਜਿਸ ਵਿਚ ਪਿੰਡ ਬਾਲਿਓਂ ਤੋਂ ਲੇ ਕੇ ਘੁਮਾਣਾ ਤੱਕ ਕਰੀਬ 18 ਕਿਲੋਮੀਟਰ ¦ਬੀ ਸੜਕ ਜਿਸ ਉਪਰ ਪ੍ਰੀਮਿਕਸ ਵਿਛਾਉਣ ਦਾ ਕੰਮ 10 ਕਰੋੜ ਦੀ ਲਾਗਤ ਨਾਲ ਇੱਕ ਕੰਪਨੀ ਨੂੰ ਅਲਾਟ ਹੋਇਆ ਸੀ। ਇਹ ਸੜਕ ਜੋ ਕਿ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਜੰਮੂ ਕਸ਼ਮੀਰ ਨਾਲ ਜੋੜਦੀ ਹੈ ਤੇ ਇਸਦੀ ਖਸਤਾ ਹਾਲਤ ਸੁਧਰਨ ਦੇ ਆਸਾਰ ਬਣ ਗਏ ਸਨ ਪਰ ਫੰਡਾਂ ਦੀ ਘਾਟ ਕਾਰਨ ਇਸ ਕੰਪਨੀ ਦਾ ਠੇਕੇਦਾਰ ਵੀ 50 ਫੀਸਦੀ ਕੰਮ ਨਿਪਟਾ ਗਿਆ ਤੇ ਬਾਕੀ ਕੰਮ ਵਿਚਾਲੇ ਛੱਡ ਗਿਆ। ਲੋਕ ਨਿਰਮਾਣ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਫੰਡਾਂ ਨਾਲ ਜੋ ਤਿੰਨ ਸੜਕਾਂ ਦਾ ਨਿਰਮਾਣ ਸ਼ੁਰੂ ਹੋ ਰਿਹਾ ਸੀ ਉਸਦੇ ਵਿਚਾਲੇ ਬੰਦ ਹੋਣ ਦਾ ਪ੍ਰਮੁੱਖ ਕਾਰਨ ਕੇਂਦਰ ਵੱਲੋਂ ਫੰਡ ਨਹੀਂ ਭੇਜੇ ਜਾ ਰਹੇ ਦੱਸਿਆ ਗਿਆ ਹੈ ਅਤੇ ਠੇਕੇਦਾਰਾਂ ਦੇ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਉਨਾਂ ਵੱਲੌਂ ਕੰਮ ਅਧਵਾਟੇ ਹੀ ਛੱਡ ਦਿੱਤਾ ਗਿਆ।
ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਵਾਲੀ ਸੜਕ ਚੱਕ ਲੋਹਟ ਤੋਂ ਮਾਛੀਵਾੜਾ, ਪਵਾਤ ਤੋਂ ਮਾਛੀਵਾੜਾ ਦਾ ਮੁਕੰਮਲ ਹੋਣ ਦਾ ਸਮਾਂ ਜਨਵਰੀ 2015 ਹੈ ਪਰ ਅਜੇ ਤੱਕ 20 ਫੀਸਦੀ ਕੰਮ ਵੀ ਨਹੀਂ ਨਿਪਟਿਆ ਇਸ ਲਈ ਪਾਬੰਦ ਸਮੇਂ ਤੇ ਇਨਾਂ ਸੜਕਾਂ ਦਾ ਮੁਕੰਮਲ ਹੋਣਾ ਅਸੰਭਵ ਹੈ ਤੇ ਜੇਕਰ ਕੇਂਦਰ ਸਰਕਾਰ ਵੱਲੋਂ ਜਲਦ ਹੀ ਫੰਡ ਇਨਾਂ ਸੜਕਾਂ ਦੇ ਨਿਰਮਾਣ ਲਈ ਮੁਹੱਈਆ ਨਾ ਕਰਵਾਏ ਗਏ ਤਾਂ ਇਨਾਂ ਸੜਕਾਂ ਦਾ ਵਿਚਾਲੇ ਪਿਆ ਕੰਮ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣਿਆ ਰਹੇਗਾ।
ਕੇਂਦਰ ਦੇ ਫੰਡਾਂ ਨਾਲ ਹੀ ਨਹੀਂ ਬਲਕਿ ਸੂਬਾ ਸਰਕਾਰ ਦੇ ਫੰਡਾਂ ਨਾਲ ਜੋ ਸੜਕਾਂ ਬਣ ਰਹੀਆਂ ਹਨ ਉਨਾਂ ਦਾ ਨਿਰਮਾਣ ਵੀ ਮੁਕੰਮਲ ਨਹੀਂ ਹੋ ਰਿਹਾ ਜਿਸ ਵਿਚ ਮਾਛੀਵਾੜਾ ਮੇਨ ਚੌਂਕ ਤੋਂ ਲੈ ਕੇ ਪੁਰਾਣੇ ਰਾਧਾ ਸਵਾਮੀ ਸਤਿਸੰਗ ਘਰ ਦੀ ਕੇਵਲ 1 ਕਿਲੋਮੀਟਰ ਸੜਕ ਦੇ ਨਿਰਮਾਣ ਦਾ ਕੰਮ ਵੀ ਠੇਕੇਦਾਰ ਵੱਲੋਂ ਅੱਧ ਵਿਚਕਾਰ ਛੱਡਿਆ ਗਿਆ ਹੈ। ਸੜਕ ਤੇ ਪਾਇਆ ਪੱਥਰ ਜੋ ਕਿ ਉਖੜ ਚੁੱਕਾ ਹੈ ਤੇ ਉਥੇ ਟੋਏ ਬਣ ਚੁੱਕੇ ਹਨ ਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਤੋਂ ਇਸ ਸੜਕ ਤੇ ਸਥਿਤ ਦੁਕਾਨਦਾਰ ਐਨੇ ਦੁਖੀ ਹਨ ਕਿ ਵਾਹਨਾਂ ਰਾਹੀਂ ਪੱਥਰ ਉਛਲ ਕੇ ਉਨਾਂ ਦੀਆਂ ਦੁਕਾਨਾਂ ਦੇ ਸ਼ੀਸ਼ੇ ਤੇ ਹੋਰ ਸਮਾਨ ਭੰਨ ਰਹੇ ਹਨ।
ਲੋਕ ਨਿਰਮਾਣ ਵਿਭਾਗ ਵੱਲੌਂ ਇਸ ਸੜਕ ਦਾ ਨਿਰਮਾਣ ਇਸ ਕਰਕੇ ਅਧਵਾਟੇ ਛੱਡਿਆ ਗਿਆ ਹੈ ਕਿਉਂਕਿ ਇਸ ਸੜਕ ਤੇ ਪਹਿਲਾਂ ਸੀਵਰੇਜ ਬੋਰਡ ਵੱਲੋਂ ਪੁੱਟ ਕੇ ਪਾਈਪਾਂ ਵਿਛਾਈਆਂ ਗਈਆਂ ਸਨ ਤੇ ਸੀਵਰੇਜ ਬੋਰਡ ਨੇ ਲੋਕ ਨਿਰਮਾਣ ਵਿਭਾਗ ਕੋਲ ਇਸ ਸੜਕ ਦੀ ਮੁਰੰਮਤ ਲਈ ਫੰਡ ਜਮ•ਾਂ ਕਰਵਾਉਣੇ ਸਨ ਪਰ ਇਹ ਫੰਡ ਨਾ ਮਿਲਣ ਕਾਰਨ ਲੋਕ ਨਿਰਮਾਣ ਵਿਭਾਗ ਨੇ ਇਸ ਸੜਕ ਦਾ ਕੰਮ ਵੀ ਵਿਚਕਾਰ ਹੀ ਛੱਡ ਦਿੱਤਾ। ਮਾਛੀਵਾੜਾ ਸ਼ਹਿਰ ਦੇ ਚੜ•ਦੇ ਪਾਸੇ ਤੇ ਛਿਪਦੇ ਪਾਸੇ ਸੜਕਾਂ ਦੀ ਖਸਤਾ ਹਾਲਤ ਤੇ ਅਧਵਾਟੇ ਛੱਡੇ ਕੰਮ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਮਾਛੀਵਾੜਾ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਇਨਾਂ ਦੋਵਾਂ ਹੀ ਪ੍ਰਮੁੱਖ ਸੜਕਾਂ ਤੇ ਜਿੱਥੇ ਪੱਥਰ ਪੈ ਚੁੱਕਾ ਹੈ ਉਸ ਵਿਚ ਪ੍ਰੀਮਿਸਕ ਪਾ ਦਿੱਤੀ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਉਨਾਂ ਦੇ ਵਾਹਨਾਂ ਦੀ ਟੁੱਟ ਭੱਜ ਵੀ ਬਚ ਸਕੇ।