ਚੇਨਈ, 3 ਜੁਲਾਈ (ਪੀ. ਟੀ) – ਬੀਤੇ ਸ਼ਨੀਵਾਰ ਨੂੰ ਇਕ 11 ਮੰਜਿਲਾ ਇੱਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧਕੇ 53 ਹੋ ਗਈ ਹੈ। ਤਾਮਿਲਨਾਡੂ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 53 ਹੋ ਚੁੱਕੀ ਹੈ। ਬਚਾਅ ਕਾਰਜ ਪੂਰੀ ਰਫ਼ਤਾਰ ਨਾਲ ਜਾਰੀ ਹੈ। ਮਲਬੇ ‘ਚੋਂ 27 ਲੋਕਾਂ ਨੂੰ ਜਿੰਦਾ ਬਾਹਰ ਕੱਢਿਆ ਗਿਆ ਹੈ। ਸ਼ਨੀਵਾਰ ਨੂੰ ਦੁਰਘਟਨਾ ਤੋਂ ਬਾਅਦ ਹੁਣ ਤੱਕ ਕੁਲ 80 ਜਿੰਦਾ ਜਾਂ ਮ੍ਰਿਤਕ ਲੋਕਾਂ ਨੂੰ ਬਚਾਅ ਕਰਮੀਆਂ ਨੇ ਇਮਾਰਤ ਦੇ ਮਲਬੇ ‘ਚੋਂ ਬਾਹਰ ਕੱਢਿਆ ਹੈ। ਉਨ੍ਹਾਂ ਨੇ ਕਿਹਾ ਕਿ 20 – 25 ਲੋਕਾਂ ਦੇ ਅਜੇ ਵੀ ਮਲਬੇ ‘ਚ ਦਬੇ ਹੋਣ ਦੀ ਅਸ਼ੰਕਾ ਹੈ।