ਨਵੀਂ ਦਿੱਲੀ, 3 ਜੁਲਾਈ (ਪੀ. ਟੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲਾ ਸਥਿਤ ਤ੍ਰਿਕੂਟ ਦੀ ਪਹਾੜੀਆਂ ‘ਚ ਬਣਾਏ ਗਏ ਸਟੇਸ਼ਨ ਤੋਂ ਪਹਿਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਏ ਜਾਣ ਦੇ ਬਾਅਦ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਜਾਣ ਵਾਲੇ ਤੀਰਥਯਾਤਰੀ ਟ੍ਰੇਨ ਤੋਂ ਸਿੱਧੇ ਕਟੜਾ ਪਹੁੰਚ ਸਕਣਗੇ। ਇਸ ਰੇਲ – ਸੰਪਰਕ ਦਾ ਇੰਤਜਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਮੋਦੀ ਕੱਲ ਰੇਲ ਮੰਤਰੀ ਸਦਾਨੰਦ ਗੌੜਾ ਦੇ ਨਾਲ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਜੰਮੂ ਜਾਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਓਣਗੇ। ਇਹ ਟ੍ਰੇਨ ਨਵੀਂ ਰੇਲਵੇ ਲਾਈਨ ‘ਤੇ ਚੱਲਕੇ ਜੰਮੂ ਤੱਕ ਪੁੱਜੇਗੀ। ਇਹ ਟ੍ਰੇਨ ਸੱਤ ਛੋਟੀਆਂ ਸੁਰੰਗਾਂ ਤੇ 30 ਤੋਂ ਵੀ ਜ਼ਿਆਦਾ ਛੋਟੇ – ਵੱਡੇ ਪੁਲਾਂ ਤੋਂ ਹੋ ਕੇ ਲੰਘੇਗੀ। 25 ਕਿਲੋਮੀਟਰ ਦੀ ਉਧਮਪੁਰ – ਕਟੜਾ ਲਾਈਨ ਲੰਮੀ ਦੇਰੀ ਦੇ ਬਾਅਦ ਕੱਲ੍ਹ ਸ਼ੁਰੂ ਹੋਣ ਜਾ ਰਹੀ ਹੈ। ਇਸਨੂੰ ਬਣਾਉਣ ‘ਚ ਲਗਭਗ 1, 132. 75 ਕਰੋੜ ਰੁਪਏ ਦੀ ਲਾਗਤ ਆਈ ਹੈ।



