Skip to content
Independent perspectives. Global stories.
BREAKING

ਪੰਜਾਬ ਸਰਕਾਰ ਵਲੋਂ ਵਿਭਾਗਾਂ ਨੂੰ ਕੇਂਦਰ ਨਾਲ ਵਿਚਾਰੇ ਜਾਣ ਵਾਲੇ ਤਰਜੀਹੀ ਮਾਮਲਿਆਂ ਦੀ ਸੂਚੀ ਤਿਆਰ ਕਰਨ ਦੇ ਹੁਕਮ

Share this story

ਚੰਡੀਗੜ੍ਹ, 3 ਜੁਲਾਈ (ਢਿੱਲੋਂ)- ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਕੇਂਦਰ ਸਰਕਾਰ ਨਾਲ ਵਿਚਾਰੇ ਜਾਣ ਵਾਲੇ ਤਰਜੀਹੀ ਮਾਮਲਿਆਂ ਦੀ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗਾਂ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਭਾਗ, ਨਿਰਧਾਰਿਤ ਪ੍ਰੋਫਾਰਮੇ ਅਤੇ ਸੀ.ਡੀ. ਵਿੱਚ ਮੁਕੰਮਲ ਸੂਚਨਾ ਤਿਆਰ ਕਰਕੇ ਸੱਤ ਦਿਨਾਂ ਦੇ ਅੰਦਰ-ਅੰਦਰ ਆਮ ਰਾਜ ਪ੍ਰਬੰਧ ਵਿਭਾਗ ਨੂੰ ਵਿਸ਼ੇਸ਼ ਹਰਕਾਰੇ ਰਾਹੀਂ ਭੇਜਣਾ ਯਕੀਨੀ ਬਣਾਉਣ।ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪ੍ਰਾਪਤ ਹੋਏ ਪੱਤਰ ਮੁਤਾਬਿਕ ਸਰਕਾਰ ਨੇ ਸੂਬਿਆਂ ਨਾਲ ਸਬੰਧਤ ਤਰਜੀਹੀ ਮਾਮਲਿਆਂ ਨੂੰ ਆਪਸੀ ਸਹਿਯੋਗ ਅਤੇ ਤਾਲਮੇਲ ਰਾਹੀਂ ਨਜਿੱਠਣ ‘ਤੇ ਜ਼ੋਰ ਦਿੱਤਾ ਹੈ। ਇਸ ਮਕਸਦ ਦੀ ਪੂਰਤੀ ਲਈ ਵਿਸ਼ੇਸ਼ ਮੀਟਿੰਗਾਂ ਰਾਹੀਂ ਵੱਖ-ਵੱਖ ਅੰਤਰ-ਖੇਤਰੀ ਅਤੇ ਅੰਤਰ-ਮੰਤਰਾਲਿਆਂ ਨਾਲ ਸੂਬੇ ਦੇ ਕੇਂਦਰ ਨਾਲ ਸਬੰਧਤ ਲੰਬਿਤ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕਿਹਾ

ਗਿਆ ਹੈ।ਬਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪ੍ਰਾਪਤ ਹੋਏ ਪੱਤਰ ਦੇ ਇਵਜ਼ ‘ਚ ਪੰਜਾਬ ਸਰਕਾਰ ਨੇ ਆਪਣੇ ਵਿਭਾਗਾਂ ਨੂੰ ਸੂਬੇ ਦੀਆਂ ਮਹੱਤਵਪੂਰਨ ਤੇ ਲੋਕਪੱਖੀ ਸਕੀਮਾਂ ਨੂੰ ਕੇਂਦਰ ਨਾਲ ਸਾਂਝਾਂ ਕਰਨ ਲਈ ਕਿਹਾ ਹੈ, ਤਾਂ ਜੋ ਸਬੰਧਤ ਸਕੀਮਾਂ ਨੂੰ ਕੇਂਦਰ ਹੋਰਨਾਂ ਲੋੜਮੰਦ ਰਾਜਾਂ ਅੰਦਰ ਲਾਗੂ ਕਰਾਉਣ ਲਈ ਕਾਰਵਾਈ ਕਰ ਸਕੇ। ਬੁਲਾਰੇ ਅਨੁਸਾਰ ਵਿਭਾਗਾਂ ਨੂੰ ਕੇਂਦਰ ਨਾਲ ਤਿਮਾਹੀ ਮੀਟਿੰਗਾਂ ਕਰਨ ਸਬੰਧੀ ਕਾਰਵਾਈ ਅਮਲ ‘ਚ ਲਿਆਉਣ ਲਈ ਵੀ ਲਿਖਿਆ ਗਿਆ ਹੈ।
ਬੁਲਾਰੇ ਅਨੁਸਾਰ ਪੰਜਾਬ ਸਰਕਾਰ ਨੇ ਵਿਭਾਗਾਂ ਨੂੰ ਉਨ੍ਹਾਂ ਵਿਸ਼ੇਸ਼ ਖੇਤਰਾਂ ਨਾਲ ਸਬੰਧਤ ਮਾਮਲਿਆਂ ਦੀ ਸ਼ਨਾਖ਼ਤ ਕਰਨ ਲਈ ਕਿਹਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਕੇਂਦਰੀ ਮੰਤਰਾਲੇ/ ਵਿਭਾਗਾਂ ਦੀ ਪੱਧਰ ‘ਤੇ ਹੱਲ ਕੀਤਾ ਜਾ ਸਕਦਾ ਹੋਵੇ।

WRITTEN BY