Skip to content
Independent perspectives. Global stories.
BREAKING

ਟਰੇਨਾਂ ਵਿੱਚ ਲੱਗਣਗੇ ਆਟੋਮੈਟਿਕ ਦਰਵਾਜੇ, ਡਿਸਪੋਜਏਬਲ ਬੈਡਰੋਲ ਪੇਸ਼ ਕਰਨ ਦੀ ਯੋਜਨਾ

Share this story

ਨਵੀਂ ਦਿੱਲੀ, 2 ਜੁਲਾਈ (ਪੀ. ਟੀ)- ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਸਾਲ 2014-15 ਦੇ ਰੇਲ ਬਜਟ ਵਿੱਚ ਸਰਕਾਰ ਕੁਝ ਨਵੇਂ ਪ੍ਰਸਤਾਵਾਂ ਨਾਲ ਰਾਜਧਾਨੀ ਗੱਡੀਆਂ ਵਿੱਚ ਇੱਕ ਉਪਯੋਗ ਦੇ ਬਾਅਦ ਸੁੱਟ ਦਿੱਤੀਆਂ ਜਾਣ ਵਾਲੀਆਂ ਚਾਦਰਾਂ, ਗਿਲਾਫ ਆਦਿ ਪੇਸ਼ ਕਰਨ ਅਤੇ ਸ਼ਤਾਬਦੀ ਵਿੱਚ ਆਟੋਮੈਟਿਕ ਦਰਵਾਜੇ ਅਤੇ ਯਾਤਰੀ ਡਿੱਬਿਆਂ ਵਿੱਚ ਅੱਗ ’ਤੇ ਕਾਬੂ ਪਾਉਣ ਵਾਲੀ ਪ੍ਰਣਾਲੀ ਸਥਾਪਿਤ ਕਰਨ ਦੀ ਐਲਾਨ ਕਰ ਸਕਦੀ ਹੈ।ਐਨ ਡੀ ਏ ਸਰਕਾਰ 8 ਜੁਲਾਈ ਨੂੰ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰਨ ਵਾਲੀ ਹੈ। ਇਸ ਰੇਲ ਬਜਟ ਵਿੱਚ ਉਚ ਸਮਰਥਾ ਵਾਲੇ ਦੁੱਧ ਵੈਨ ਦੇ ਨਿਰਮਾਣ ਅਤੇ ਨਮਕ ਢੁਆਈ ਲਈ ਹਲਕੇ ਡੱਬਿਆਂ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ ਹੋ ਸਕਦਾ ਹੈ। ਨਿਰਮਾਣ ਖੇਤਰ ਦੀ ਮੰਗ ਦੇ ਮੱਦੇਨਜ਼ਰ ਰੇਲਵੇ ਜਿਆਦਾ ਇਸਪਾਤ ਦੇ ਪਰਿਵਹਨ ਦੇ ਲਈ ਅਤੇ ਜਿਆਦਾ ਸਮਰਥਾ ਦੇ ਵੈਗਨਾਂ ਦੇ ਨਿਰਮਾਣ ਦੀ ਬਜਟੀ ਯੋਜਨਾ ਨੂੰ ਅੰਤਿਮ ਰੂਪ ਦੇ ਰਹੀ ਹੈ। ਇਨ੍ਹਾਂ ਵੈਗਨਾਂ ਵਿੱਚ

3,994 ਟਨ ਭਾਰ ਤੱਕ ਦੀ ਢੁਆਈ ਕੀਤੀ ਜਾ ਸਕੇਗੀ। ਫਿਲਹਾਲ ਅਜਿਹੇ ਵੈਗਨਾਂ ਦੀ ਢੁਆਈ ਸਮਰਥਾ 2346 ਟਨ ਹੈ। ਪਾਰਸਲ ਗਤੀਵਿਧੀਆਂ ਤੋਂ ਜਿਆਦਾ ਰਾਜਸਵ ਪ੍ਰਾਪਤ ਕਰਨ ਲਈ ਰੇਲ ਬਜਟ ਵਿੱਚ ਵੱਧ ਸਮਰਥਾ ਵਾਲੇ ਪਾਰਸਲ ਵੈਨ ਦੇ ਵਿਕਾਸ ਦੇ ਪ੍ਰਸਤਾਵ ’ਤੇ ਜਿਕਰ ਹੋ ਸਕਦਾ ਹੈ। ਸੂਤਰਾਂ ਮੁਤਾਬਿਕ ਰੇਲ ਮੰਤਰੀ ਸ੍ਰੀ. ਸਦਾਨੰਦ ਗੌੜਾ ਆਪਣੇ ਪਹਿਲੇ ਰੇਲ ਬਜਟ ਵਿੱਚ ਸਵਾਰੀਆਂ ਨੂੰ ਬਿਹਤਰ ਸਹੂਲਤਾਂ ਅਤੇ ਰੇਲ ਗੱਡੀ ਵਿੱਚ ਸੁਰੱਖਿਆ ਵਿਵਸਥਾ ਮਜਬੂਤ ਕਰਨ ’ਤੇ ਧਿਆਨ ਦੇ ਸਕਦੇ ਹਨ।
ਰੇਲ ਗੱਡੀਆਂ ਵਿੱਚ ਬਿਹਤਰ ਸਹੂਲਤਾਂ ਮੁਹੱਇਆ ਕਰਵਾਉਣ ਅਤੇ ਸਾਫ-ਸਫਾਈ ਲਈ ਰੇਲਵੇ ਨੇ ਬੈਂਗਲੁਰੂ ਰਾਜਧਾਨੀ ਐਕਸਪ੍ਰੈੱਸ ਵਿੱਚ ਡਿਸਪੋਜੇਬਲ ਬੈਡਰੋਲ ਮੁਹੱਈਆ ਕਰਵਾਉਣ ਸਬੰਧੀ ਇੱਕ ਪਾਇਲਟ ਪਰਿਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਜਧਾਨੀ ਦੇ ਯਾਤਰੀਆਂ ਨੂੰ ਮੁਹੱਈਆ ਕਰਾਈਆਂ ਜਾਣ ਵਾਲੀਆਂ ਚਾਦਰਾਂ-ਗਿਲਾਫ ਦੀ ਗੁਣਵੱਤਾ ਸਬੰਧ ਵਿੱਚ ਕੁਝ ਸ਼ਿਕਾਇਤਾਂ ਮਿਲੀਆਂ ਸਨ।
ਸੂਤਰਾਂ ਨੇ ਦੱਸਿਆ, ਇਸ ਲਈ ਬਗੈਰ ਪਾਲਿਸਟਰ ਰੇਸ਼ੇ ਦੇ ਚਾਦਰ-ਗਿਲਾਫ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਉਪਯੋਗ ਕਰਨ ਤੋਂ ਬਾਅਦ ਸੁੱਟਿਆ ਜਾ ਸਕਦਾ ਹੈ। ਇਸ ਦਾ ਉਪਯੋਗ ਬੈਂਗਲੁਰੂ ਰਾਜਧਾਨੀ ਵਿੱਚ ਪ੍ਰਯੋਗਿਕ ਤੌਰ ’ਤੇ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਯਾਤਰੀਆਂ ਦੀ ਪ੍ਰਤੀਕਿਰਿਆ ਤੋਂ ਬਾਅਦ ਹੋਰ ਰਾਜਧਾਨੀ ਟਰੇਨਾਂ ਵਿੱਚ ਇਸ ਨੂੰ ਅਪਣਾਉਣ ਦਾ ਫੈਸਲਾ ਕੀਤਾ ਜਾ ਸਕਦਾ ਹੈ।
ਰੇਲਵੇ ਸ਼ਤਾਬਦੀ ਦੇ ਡੱਬਿਆਂ ਵਿੱਚ ਆਟੋਮੈਟਿਕ ਦਰਵਾਜੇ ਲਗਾਉਣ ਦੀ ਪਰਿਯੋਜਨਾ ਵੀ ਸ਼ੁਰੂ ਕਰੇਗੀ ਤਾਂ ਕਿ ਸੁਰੱਖਿਆ ਦਾ ਇੰਤਜਾਮ ਪੁਖਤਾ ਹੋਵੇ। ਯੋਜਨਾ ਦੇ ਮੁਤਾਬਿਕ ਉਪਨਗਰੀ ਸੇਵਾ ਨਾਲ ਜੁੜੀ ਐਮ ਯੂ ਟ੍ਰੇਨ ਵਿੱਚ ਵੀ ਆਟੋਮੈਟਿਕ ਦਰਵਾਜੇ ਲਗਾਏ ਜਾਣਗੇ। ਡੇਅਰੀ ਉਤਪਾਦਾਂ ਅਤੇ ਦੁੱਧ ਉਤਪਾਦਾਂ ਦੇ ਲਈ ਵਧਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਰੇਲਵੇ ਨੇ ਜਿਆਦਾ ਸਮਰਥਾ ਵਾਲੇ ਦੁੱਧ ਵੈਨ ਦੇ ਵਿਕਾਸ ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਕਿ 44, 6000 ਲੀਟਰ ਦੁੱਧ ਦੀ ਢੁਆਈ ਕੀਤੀ ਜਾ ਸਕੇ, ਜਦਕਿ ਮੌਜੂਦਾ ਵੈਨ ਦੀ ਸਮਰਥਾ 40,000 ਲੀਟਰ ਹੈ।

WRITTEN BY