June 9, 2026 11:45 pm

90 ਮਿੰਟਾਂ ’ਚ 200 ਕਿਲੋਮੀਟਰ : ਭਾਰਤ ਵੱਲੋਂ ਤੇਜ਼ ਰਫ਼ਤਾਰ ਰੇਲ ਸਫ਼ਰ ’ਚ ਵੱਡਾ ਮਾਰਕਾ

ਵਿਸ਼ਵ ਦੀਆਂ ਤੇਜ਼ ਰਫ਼ਤਾਰ ਰੇਲ ਗੱਡੀਆਂ   

Page-1_06 ਇਟਲੀ : ਏ ਜੀ ਵੀ ਇਟੈਲੋ         574.8       
ਚੀਨ : ਹਾਰਮਨੀ ਸੀ ਆਰ ਐੱਚ 380 ਏ   486.1   
ਚੀਨ : ਸ਼ੰਘਈ ਮਾਗਲੇਵ         430       
ਜ਼ਰਮਨੀ : ਸਾਇਮਨਸ ਵੈਲਾਰੋ ਈ     400       
ਸਪੇਨ : ਟਾਲਗੋ 350         365
ਇੰਡੀਆ: ਦਿੱਲੀ/ਆਗਰਾ ਰੈਲ     160

ਨਵੀਂ ਦਿੱਲੀ ਤੋਂ ਆਗਰਾ ਵਿਚਾਲੇ ਦੌੜੀ

ਪਹਿਲੇ ਸਫਲ ਟਰਾਇਲ ਵਿੱਚ ਰਫ਼ਤਾਰ 160 ਕਿਮਿ. ਪ੍ਰਤੀ ਘੰਟਾ
ਰੇਲ ਦੇ ਇੰਜਨ ਤੋਂ ਇਲਾਵਾ 10 ਡੱਬੇ ਹੋਣਗੇ

ਨਵੀਂ ਦਿੱਲੀ, 3 ਜੁਲਾਈ (ਪੰਜਾਬ ਟਾਇਮਜ਼ ਬਿਉਰੋ)- ਦਿੱਲੀ ਅਤੇ ਆਗਰਾ ਵਿਚਾਲੇ ਦੇਸ਼ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਦੌੜਣ ਵਾਲੀ ਟ੍ਰੇਨ ਦਾ ਟ੍ਰਾਇਲ ਅੱਜ ਸਫ਼ਲ ਰਿਹਾ। ਇਸ ਟ੍ਰੇਨ ਨੇ 200 ਕਿਲੋਮੀਟਰ ਦਾ ਸਫ਼ਰ ਕੇਵਲ 90 ਮਿੰਟ ਵਿਚ ਤੈਅ ਕੀਤਾ। ਟ੍ਰੇਨ ਦੀ ਰਫ਼ਤਾਰ ਲਗਪਗ 160 ਕਿਲੋਮੀਟਰ ਪ੍ਰਤੀ ਘੰਟਾ ਰਹੀ।   ਇਸ ਸਫਲ ਟਰਾਇਲ ਤੋਂ ਬਾਅਦ ਭਾਰਤ ਨੇ ਆਪਣਾ ਨਾਮ ਦੁਨੀਆਂ ਦੀਆਂ ਸਭ ਤੋਂ ਤੇਜ਼ ਦੌੜਨ ਵਾਲੀਆਂ ਰੇਲਗੱਡੀਆਂ ਵਿੱਚ ਸ਼ਮਿਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਟ੍ਰੇਨ ਦੇ ਕੁਝ ਹੋਰ ਪ੍ਰੀਖਣ ਹੋਣੇ ਬਾਕੀ ਹਨ, ਜਿਸ ਦੇ ਸਫ਼ਲ ਹੋਣ ਤੋਂ ਬਾਅਦ ਰੇਲ ਬਜਟ ਵਿਚ ਇਸ ਟ੍ਰੇਨ ਦਾ ਐਲਾਨ ਕਰ ਦਿੱਤਾ ਜਾਵੇਗਾ।
ਹਾਈ ਸਪੀਡ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ ਆਗਰਾ ਜਾ ਕੇ ਰੁਕੀ। ਇਸ ਟ੍ਰੇਨ ਦਾ ਇੰਜਣ 5400 ਹਾਰਸ ਪਾਵਰ ਦਾ ਹੈ। 200 ਕਿਲੋਮੀਟਰ  ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਵਾਲੀ ਇਸ ਟ੍ਰੇਨ ਦੇ 10 ਡੱਬੇ ਹਨ ਜਿਹੜੇ ਪਹਿਲਾਂ ਇਸੇ ਰੂਟ ’ਤੇ ਚੱਲਦੀ ਭੁਪਾਲ ਸ਼ਤਾਪਦੀ ਐਕਸਪ੍ਰੈੱਸ ਦੀ ਥਾਂ ਲਵੇਗੀ। ਭੁਪਾਲ ਸ਼ਤਾਬਦੀ ਐਕਸਪ੍ਰੈੱਸ ਦੇ 18 ਡੱਬੇ ਹਨ ਪਰ ਫਿਰ ਵੀ ਤੇਜ਼ ਰਫਤਾਰ ਇਸ ਬੁਲਟ ਟਰੇਨ ਲਈ ਯਾਤਰੀਆਂ ਵਿੱਚ ਬੇਸੱਬਰੀ ਨਾਲ ਇੰਤਜ਼ਾਰ ਹੈ। ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੇ ਸਮੇਂ ਵਿਚ ਕਾਫੀ ਬੱਚਤ ਹੋਵੇਗੀ। ਦੱਸਣਯੋਗ ਹੈ ਕਿ ਰੇਲਵੇ ਨੇ ਬੀਤੇ ਕੁਝ ਦਿਨ ਪਹਿਲਾਂ ਕਿਰਾਏ ਵਿਚ ਵਾਧਾ ਕੀਤਾ ਸੀ, ਜਿਸ ਨਾਲ ਰੇਲ ਵਿਚ ਸਫ਼ਰ ਕਰਨ ਵਾਲੇ ਮੁਸਾਫਿਰਾਂ ਨੂੰ ਕਾਫੀ ਨਿਰਾਸ਼ਾ ਹੋਈ, ਪਰ ਇਸ ਦੌਰਾਨ ਇਸ ਟ੍ਰੇਨ ਦੇ ਚਾਲੂ ਹੋਣ ਨਾਲ ਕੁਝ ਲੋਕਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।

Send this to a friend