ਚੰਡੀਗੜ੍ਹ, 2 ਜੁਲਾਈ (ਪੀ.ਟੀ.)-ਫਰਾਂਸ ਦੀ ਨਸਲਵਾਦੀ ਸਰਕਾਰ ਨਾਲ ਭਾਰਤ ਵਰਗੇ ਮੁਲਕ ਨੂੰ ਇਸ ਲਈ ਕੋਈ ਸੰਬੰਧ ਨਹੀਂ ਰੱਖਣਾ ਚਾਹੀਦਾ ਕਿਊਂਕਿ ਉਸਨੇ ਨਸਲਵਾਦੀ ਸੋਚ ਅਧੀਨ ਸਿੱਖ ਕੌਮ ਦੀ ਦਸਤਾਰ ਉਤੇ ਜਬਰੀ ਪਾਬੰਦੀ ਲਗਾਈਹੋਈ ਹੈ। ਦੂਸਰਾ ਉਹ ਆਪਣੇ ਭਾਰਤ ਨਾਲ ਕੀਤੀ ਸੌਦੇਬਾਜੀ ਅਧੀਨ 18 ਬਿਲੀਅਨ ਡਾਲਰ ਦੇ ਰਫੇਲ ਲੜਾਕੂ ਜਹਾਜ ਭਾਰਤ ਸਿਰ ਜਬਰੀ ਮੜ੍ਹਨਾਂ ਚਾਹੁੰਦਾ ਹੈ।ਠਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਭਾਰਤ ਸਰਕਾਰ ਨੂੰ ਸਿੱਖ ਕੌਮ ਦੀ ਇੱਜਤ ਦੀ ਪ੍ਰਤੀਕ ਦਸਤਾਰ ਦੇ ਮਸਲੇ ਅਤੇ 18 ਬਿਲੀਅਨ ਡਾਲਰ ਦੀ ਭਾਰਤੀ ਖਜ਼ਾਨੇ ਉਤੇ ਪੈਣ ਵਾਲੇ ਫਾਲਤੂ ਬੋਝ ਪ੍ਰਤੀ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਦੂਸਰੀ ਸੰਸਾਰ ਜੰਗ 1939-45 ਵਿਚ ਇਕ ਲੱਖ ਯਹੂਦੀਆਂ ਨੂੰ ਜਾਲਮ ਹਿਟਲਰ ਦੀ ਅਗਵਾਈ ਹੇਠ ਨਾਜੀ ਜਰਮਨਾਂ ਨੇ ਗੈਸ ਚੈੰਬਰਾਂ ਵਿਚ ਪਾ ਕੇ ਕਤਲ ਕਰ ਦਿੱਤਾ ਸੀ। ਉਸੇ
ਨਸਲਵਾਦੀ ਸਰਕਾਰ ਨੇ ਸਿੱਖ ਕੌਮ ਦੀ ਦਸਤਾਰ ਉਤੇ ਪਬੰਦੀ ਲਗਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਨਸਲਵਾਦੀ ਸੋਚ ਦੀ ਹਾਮੀ ਹੈ। ਜਿਸ ਦੀ ਅੱਜ ਦੇ ਜਮਹੂਰੀਅਤ ਅਤੇ ਅਮਨ ਪਸੰਦ ਕੌਮਾਂਤਰੀ ਪੱਧਰ ਦੀ ਸੋਚ ਅਜਿਹੇ ਅਮਲਾਂ ਨੂੰ ਪ੍ਰਵਾਨਗੀ ਨਹੀਂ ਦਿੰਦੀ। ਜਦੋਂ ਕਿ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿਚ ਸਿੱਖ ਫੌਜੀਆਂ ਨੇ ਫਰਾਂਸ ਨੂੰ ਜਰਮਨਾਂ ਤੋਂ ਆਜਾਦ ਕਰਵਾਇਆ ਸੀ। ਉਹਨਾਂ ਕਿਹਾ ਕਿ ਜਦੋਂ ਦੱਖਣੀ ਅਫਰੀਕਾ ਵਿਚ ਨਸਲਵਾਦੀ ਸਰਕਾਰ ਸੀ ਤਾਂ ਭਾਰਤ ਨੇ ਉਸ ਨਾਲ ਆਪਣੇ ਸਭ ਡਿਪਲੋਮੈਟਿਕ, ਸਮਾਜਿਕ ਅਤੇ ਰਾਜਨੀਤਿਕ ਸੰਬੰਧ ਖਤਮ ਕਰ ਦਿੱਤੇ ਸਨ। ਇਸੇ ਤਰ੍ਹਾਂ ਭਾਰਤ ਨੂੰ ਫਰਾਂਸ ਨਾਲ ਆਪਣੇ ਡਿਪਲੋਮੈਟਿਕ ਰਾਜਨੀਤਿਕ ਸੰਬੰਧਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਜਦੋਂ ਤੱਕ ਫਰਾਂਸ ਦਸਤਾਰ ਉਤੇ ਲਗਾਈ ਗਈ ਪਾਬੰਦੀ ਨੂੰ ਖਤਮ ਨਹੀਂ ਕਰ ਦਿੰਦਾ।ਉਹਨਾਂ ਇਸ ਗੱਲ ਤੇ ਦੁੱਖ ਜਾਹਰ ਕੀਤਾ ਕਿ ਸਿੱਖਾਂ ਨੂੰ ਫਿਲਪਾਇਨਜ ਵਿਚ ਮਾਰ ਦਿੱਤਾ ਜਾਂਦਾ ਹੈ, ਅਮਰੀਕਾ ਵਿਚ ਤਾਲਿਬਾਨ ਸਮਝ ਕੇ ਹਮਲੇ ਕੀਤੇ ਜਾਂਦੇ ਹਨ, ਮਲੇਸ਼ੀਆਂ ਵਿਚ ਵੀ ਅਜਿਹੇ ਅਮਲ ਹੋਏ ਹਨ ਲੇਕਿਨ ਭਾਰਤ ਸਰਕਾਰ ਵੱਲੋਂ ਸਿੱਖਾਂ ਉਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਕਦੀ ਵੀ ਅਮਲੀ ਰੂਪ ਵਿਚ ਕੁਝ ਨਹੀਂ ਕੀਤਾ ਗਿਆ। ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਭਾਰਤ ਦੀ ਹਿੰਦੂਤਵ ਹਕੂਮਤ ਸਿੱਖਾਂ ਨੂੰ ਆਪਣੇ ਨਾਗਰਿਕ ਨਹੀਂ ਸਮਝਦੀ। ਹੁਣ ਇਰਾਕ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਫਸੇ ਸਿੱਖਾਂ ਦੀ ਹਿਫਾਜਤ ਲਈ ਵੀ ਕੇਵਲ ਅਖਬਾਰੀ ਬਿਆਨ ਹੀ ਦਿੱਤੇ ਜਾ ਰਹੇ ਹਨ। ਅਮਲੀ ਰੂਪ ਵਿਚ ਉਹਨਾਂ ਪਰਿਵਾਰਾਂ ਦੀ ਕਿਸੇ ਤਰਾਂ ਦੀ ਮਦਦ ਨਹੀਂ ਕੀਤੀ ਜਾ ਰਹੀ। ਇਸ ਲਈ ਸਿੱਖ ਕੌਮ ਨੂੰ ਸਪੱਸ਼ਟ ਰੂਪ ਵਿਚ ਇਹ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਜਿਸ ਕੌਮ ਦਾ ਆਪਣਾ ਘਰ ਨਾਂ ਹੋਵੇ , ਉਸ ਨੂੰ ਕੋਈ ਵੀ ਨਹੀਂ ਸੰਘੀਲਦਾ। ਇਸ ਲਈ ਸਿੱਖ ਕੌਮ ਨੂੰ ਆਪਣੇ ਗੁਰੂ ਸਿਧਾਂਤਾਂ ਅਤੇ ਸਰਬੱਤ ਦੇ ਭਲੇ ਦੀ ਸੋਚ ਉਤੇ ਅਮਲ ਕਰਨ ਦੇ ਨਾਲ ਨਾਲ ਆਪਣਾ ਕੌਮੀ ਘਰ ਠਖਾਲਿਸਤਾਨਠ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਸੰਜੀਦਾ ਹੋ ਜਾਣਾ ਚਾਹੀਦਾ ਹੈ। ਉਦੋੰ ਤੱਕ ਚੈਨ ਨਾਲ ਨਹੀਂ ਬੈਠਣਾ ਚਾਹੀਦਾ ਜਦੋਂ ਤੱਕ ਠਸੰਪੂਰਨ ਆਜਾਦ ਪ੍ਰਭੂਸੱਤਾ ਬਾਦਸ਼ਾਹੀ ਸਿੱਖ ਰਾਜਠ ਕਾਇਮ ਨਹੀਂ ਹੋ ਜਾਂਦਾ।