ਵਾਸ਼ਿੰਗਟਨ, 2 ਜੁਲਾਈ (ਪੀ.ਟੀ.)-ਅਮਰੀਕਾ ਦੇ 3 ਸੰਸਦ ਮੈਂਬਰਾਂ ਨੇ ਕਾਂਗਰਸ ਤੋਂ ਮੰਗ ਕੀਤੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ ‘ਤੇ ਵਾਸ਼ਿੰਗਟਨ ਆਉਣ ਤਾਂ ਉਨ੍ਹਾਂ ਨੂੰ ਕਾਂਗਰਸ ਦੇ ਸੰਯੁਕਤ ਇਜਲਾਸ ਨੂੰ ਸੰਬੋਧਨ ਕਰਨ ਦਾ ਮੌਕਾ ਦਿੱਤਾ ਜਾਵੇ। ਕਾਂਗਰਸ ਸੰਸਦ ਮੈਂਬਰਾਂ ਬ੍ਰੈਡ ਸ਼ੇਰਮਨ, ਟੇਡ ਪੋਏ ਅਤੇ ਇਨੀ ਫਾਲੇਓਮਾਵਗਾ ਨੇ ਅਮਰੀਕੀ ਕਾਂਗਰਸ ਨੂੰ ਇਕ ਸੰਯੁਕਤ ਪੱਤਰ ‘ਚ ਲਿਖਿਆ ਹੈ।