June 9, 2026 8:05 pm

ਅੰਮ੍ਰਿਤਧਾਰੀ ਪ੍ਰੋਫ਼ੈਸਰ ਨੂੰ ਰਾਸ਼ਟਰਪਤੀ ਦੇ ਸਮਾਗਮ ਵਿਚ ਦਾਖ਼ਲ ਨਾ ਹੋਣ ਦਿਤਾ

ਇੰਦੌਰ, 2 ਜੁਲਾਈ (ਪੀ. ਟੀ)- ਵਿਦੇਸ਼ਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨਾਲ ਵਧੀਕੀਆਂ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਭਾਰਤ ਵਿਚ ਅਜਿਹੀਆ ਘਟਨਾ ਹੈਰਾਨੀ ਪੈਦਾ ਕਰਦੀ ਹੈ। ਦੇਵੀ ਅਹੀਲਿਆ ਯੂਨੀਵਰਸਿਟੀ ਵਿਖੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸ਼ਮੂਲੀਅਤ ਵਾਲੇ ਇਕ ਸਮਾਗਮ ਵਿਚ ਇਕ ਸਿੱਖ ਅਧਿਆਪਕ ਨੂੰ ਸਿਰਫ਼ ਇਸ ਕਰ ਕੇ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਧਾਰਨ ਕੀਤੀ ਹੋਈ ਸੀ। ਡਾ. ਮਨਮਿੰਦਰ ਸਿੰਘ ਸਲੂਜਾ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਣੇ ਹੋਰਨਾਂ ਅਧਿਆਪਕਾਂ ਅਤੇ ਅਫ਼ਸਰਾਂ ਨੂੰ ਐਸਐਮਐਸ ਭੇਜ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਪ੍ਰੋਫ਼ੈਸ਼ਨਲ ਸਟੱਡੀਜ਼ ਵਿਚ ਐਸੋਸੀਏਟ ਪ੍ਰੋਫ਼ੈਸਰ ਡਾ. ਸਲੂਜਾ ਨੇ ਕਿਹਾ, ‘‘ਯੂਨੀਵਰਸਿਟੀ ਦਾ ਮੁਲਾਜ਼ਮ ਹੋਣ ਅਤੇ ਸਮਾਗਮ ਦੇ ਸੱਦਾ ਪੱਤਰ ਹੋਣ ਦੇ ਬਾਵਜੂਦ ਸੁਰੱਖਿਆ ਅਮਲੇ ਨੇ ਮੈਨੂੰ ਕਾਨਵੋਕੇਸ਼ਨ

ਵਿਚ ਜਾਣ ਤੋਂ ਰੋਕ ਦਿਤਾ ਗਿਆ ਕਿਉਂਕਿ ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ। ਇਸ ਘਟਨਾ ਨੇ ਮੈਨੂੰ ਡੂੰਘੀ ਠੇਸ ਪਹੁੰਚਾਈ ਹੈ।ਸੁਰੱਖਿਆ ਅਮਲੇ ਨੇ ਡਾ. ਸਲੂਜਾ ਅੱਗੇ ਕ੍ਰਿਪਾਨ ਉਤਾਰ ਕੇ ਅੰਦਰ ਜਾਣ ਦੀ ਸ਼ਰਤ ਰੱਖ ਦਿਤੀ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਾ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਵੱਕਾਰੀ ਸਮਾਗਮ ਹੋਣ ਕਾਰਨ ਉਨ੍ਹਾਂ ਨੇ ਉਥੋਂ ਵਾਪਸ ਆਉਣਾ ਹੀ ਬਿਹਤਰ ਸਮਝਿਆ ਪਰ ਇਹ ਘਟਨਾ ਸੰਵਿਧਾਨ ਤਹਿਤ ਮਿਲੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ।

Send this to a friend