ਨਵੀਂ ਦਿੱਲੀ, 2 ਜੁਲਾਈ (ਪੀ. ਟੀ)- ਭਾਜਪਾ ਦੇ ਖਿਲਾਫ ਅਮਰੀਕਾ ਦੀ ਜਾਸੂਸੀ ਦੀਆਂ ਖਬਰਾਂ ‘ਤੇ ਵਿਦੇਸ਼ ਮੰਤਰਾਲਾ ਨੇ ਸਖਤ ਇਤਰਾਜ਼ ਜਤਾਇਆ ਹੈ। ਭਾਰਤ ਨੇ ਚੋਟੀ ਦੇ ਅਮਰੀਕੀ ਕੂਟਨੀਤਕ ਰੀਪੀਟ ਕੂਟਨੀਤਕ ਨੂੰ ਤਲਬ ਕੀਤਾ ਹੈ ਅਤੇ ਭਾਜਪਾ ਦੀ ਜਾਸੂਸੀ ਦਾ ਮੁੱਦਾ ਉਠਾਇਆ ਹੈ ਅਤੇ ਇਸ ਨੂੰ ਨਾ ਮਨਜ਼ੂਰ ਦੱਸਿਆ । ਭਾਰਤ ਨੇ ਅਮਰੀਕਾ ਨੂੰ ਇਸ ਗੱਲ ਦਾ ਯਕੀਨ ਦਿਵਾਉਣ ਨੂੰ ਕਿਹਾ ਹੈ ਕਿ ਇਸ ਤਰ੍ਹਾਂ ਦੀ ਹਰਕਤ ਦੁਬਾਰਾ ਨਹੀਂ ਕੀਤੀ ਜਾਵੇਗੀ। ਇਸ ਖ਼ਬਰ ਦੇ ਆਉਂਦੇ ਹੀ ਭਾਰਤੀ ਵਿਦੇਸ਼ ਮੰਤਰਾਲਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਇਸ ਮੁੱਦੇ ਨੂੰ ਜਰੂਰ ਚੁੱਕਣਗੇ ਅਤੇ ਆਪਣਾ ਇਤਰਾਜ਼ ਦਰਜ ਕਰਾਉਣਗੇ। ਗੌਰਤਲਬ ਹੈ ਕਿ ਅਮਰੀਕੀ ਐਨ.ਐਸ.ਏ. ਦੇ ਸਾਬਕਾ ਕਰਮਚਾਰੀ ਅਤੇ ਵਿਹਸਲਬਲੋਅਰ ਸਨੋਡੇਨ ਨੇ ਖੁਲਾਸਾ ਕੀਤਾ ਸੀ ਕਿ ਐਨ.ਐਸ.ਏ. ਨੇ
ਭਾਰਤੀ ਜਨਤਾ ਪਾਰਟੀ ਦੀ ਜਾਸੂਸੀ ਕਰਾਈ ਸੀ। ਸਨੋਡੇਨ ਮੁਤਾਬਿਕ ਅਮਰੀਕੀ ਏਜੰਸੀ ਐਨ.ਐਸ.ਏ. ਨੇ ਦੁਨੀਆ ਦੀਆਂ 6 ਸਿਆਸੀ ਪਾਰਟੀਆਂ ਦੀ ਜਾਸੂਸੀ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਭਾਜਪਾ ਉਨ੍ਹਾਂ ਵਿਚੋਂ ਇਕ ਸੀ।