June 9, 2026 8:09 pm

ਪਾਕਿਸਤਾਨ ‘ਚ ਮੁੰਬਈ ਹਮਲਾ ਮਾਮਲੇ ਦੀ ਸੁਣਵਾਈ 9 ਤੱਕ ਮੁਲਤਵੀ

ਲਾਹੌਰ, 2 ਜੁਲਾਈ (ਪੀ.ਟੀ.)-ਸਾਲ 2008 ਦੇ ਮੁੰਬਈ ਅੱਤਵਾਦੀ ਹਮਲਾ ਮਾਮਲੇ ‘ਚ 7 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾ ਰਹੀ ਅੱਤਵਾਦ ਵਿਰੋਧੀ ਅਦਾਲਤ ਨੇ ਇਸ ਦੀ ਸੁਣਵਾਈ ਨੂੰ ਅੱਜ ਫਿਰ ਮੁਲਤਵੀ ਕਰ ਦਿੱਤਾ ਕਿਉਂਕਿ ਇਸਤਗਾਸਾ ਧਿਰ ਦੇ ਵਕੀਲ ਅਤੇ ਗਵਾਹ ਅਦਾਲਤ ‘ਚੋਂ ਗੈਰਹਾਜ਼ਰ ਰਹੇ। ਮਾਮਲੇ ਦੀ 28 ਮਈ, 4 ਜੂਨ ਅਤੇ 18 ਜੂਨ ਨੂੰ ਹੋਈ ਸੁਣਵਾਈ ‘ਚ ਵੀ ਇਸਤਗਾਸਾ ਧਿਰ ਦੇ ਵਕੀਲ ਰਾਵਲਪਿੰਡੀ ਅੱਤਵਾਦ ਵਿਰੋਧੀ ਅਦਾਲਤ ‘ਚ ਕਥਿਤ ਰੂਪ ਨਾਲ ਸੁਰੱਖਿਆ ਚਿੰਤਾਵਾਂ ਦੇ ਕਾਰਨ ਪੇਸ਼ ਨਹੀਂ ਹੋ ਸਕੇ ਸਨ। ਸੂਤਰਾਂ ਅਨੁਸਾਰ ਅੱਜ ਦੀ ਗਵਾਹੀ ਲਈ 2 ਨਿੱਜੀ ਗਵਾਹਾਂ ਨੂੰ ਬੁਲਾਇਆ ਗਿਆ ਸੀ ਪਰ ਨਾ ਤਾਂ ਉਹ ਅਤੇ ਨਾ ਹੀ ਇਸਤਗਾਸਾ ਧਿਰ ਦੇ ਵਕੀਲ ਹੀ ਪੇਸ਼ ਹੋਏ। ਅਦਾਲਤ ਨੇ ਅੱਜ ਬਿਨਾਂ ਕਿਸੇ ਕਾਰਵਾਈ ਦੇ ਮਾਮਲੇ ਦੀ ਸੁਣਵਾਈ 9 ਜੁਲਾਈ ਤੱਕ ਮੁਲਤਵੀ ਕਰ ਦਿੱਤੀ।

Send this to a friend