ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਹੱਕ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਪੰਜਾਬ ‘ਚ 17 ਥਾਵਾਂ ‘ਤੇ ਸਬ ਡਵੀਜ਼ਨ ਤੇ ਤਹਿਸੀਲ ਕੰਪਲੈਕਸ ਬਣਨਗੇ। 80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਕੰਪਲੈਕਸ ਜਾਣਗੇ । ਕੰਪਲੈਕਸ ਆਧੁਨਿਕ ਤਕਨੀਕ ਤੇ ਵਧੀਆ ਸਹੂਲਤਾਂ ਨਾਲ ਲੈਸ ਹੋਣਗੇ।
ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ…ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ…ਪੰਜਾਬ ਭਰ ‘ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਨਗੀਆਂ…ਲਗਭਗ ₹80 ਕਰੋੜ ਖ਼ਰਚ ਹੋਣਗੇ…ਲੋਕਾਂ ਦੀ ਖੱਜਲ-ਖ਼ੁਆਰੀ ਖ਼ਤਮ ਹੋਵੇਗੀ…
— Bhagwant Mann (@BhagwantMann) November 27, 2022
ਲੋਕਾਂ ਦਾ ਪੈਸਾ ਲੋਕਾਂ ਦੇ ਨਾਮ…! pic.twitter.com/NTx7LMhF3d
ਉਨ੍ਹਾਂ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕ ਬੁਨਿਆਦੀ ਲੋੜਾਂ ਤੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੂਰੇ ਪੰਜਾਬ ਵਿੱਚ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਇਮਾਰਤਾਂ ਬਣਾਈਆਂ ਜਾਣਗੀਆਂ। ਕਰੀਬ 80 ਕਰੋੜ ਰੁਪਏ ਖਰਚੇ ਜਾਣਗੇ, ਲੋਕਾਂ ਦੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ। ਜਨਤਾ ਦੇ ਨਾਮ ‘ਤੇ ਜਨਤਾ ਦਾ ਪੈਸਾ