ਨਵੀਂ ਦਿੱਲੀ, 1 ਜੁਲਾਈ (ਪੀ. ਟੀ)- ਮੋਦੀ ਸਰਕਾਰ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਪੈਟਰੋਲ-ਡੀਜ਼ਲ ਦੀ ਕੀਮਤ ਵਧਾਉਣ ਤੋਂ ਬਾਅਦ ਹੁਣ ਸਰਕਾਰ ਨੇ ਬਿਨਾਂ ਸਬਸਿਡੀ ਰਸੋਈ ਗੈਸ ਦੀਆਂ ਕੀਮਤਾਂ ਨੂੰ ਵੀ ਵਧਾ ਦਿੱਤਾ ਹੈ। ਹੁਣ ਰਸੋਈ ਗੈਸ ਸਿਲੰਡਰ ਲਈ 16.50 ਰੁਪਏ ਜ਼ਿਆਦਾ ਚੁਕਾਉਣੇ ਪੈਣਗੇ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੈਟਰੋਲ ਦੀ ਕੀਮਤ 1.69 ਪੈਸੇ ਵਧਾਈ ਗਈ ਸੀ, ਜਦੋਂ ਕਿ ਡੀਜ਼ਲ 50 ਪੈਸਾ ਮਹਿੰਗਾ ਕੀਤਾ ਗਿਆ ਸੀ। ਪੈਟਰੋਲੀਅਮ ਮੰਤਰਾਲੇ ਨੇ ਡੀਜ਼ਲ ਮਾਡਲ ‘ਤੇ ਹੀ ਗੈਸ ਸਿਲੰਡਰ ਅਤੇ ਮਿੱਟੀ ਦੇ ਤੇਲ ਦੀ ਕੀਮਤ ‘ਚ ਮਹੀਨਾਵਾਰ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਅਧੀਨ ਸਰਕਾਰ ਐੱਲ. ਪੀ. ਜੀ. ਅਤੇ ਮਿੱਟੀ ਦੇ ਤੇਲ ਦੀ ਇਕਾਈ ‘ਚ ਦਿੱਤੀ ਜਾਣ ਵਾਲੀ 80,000 ਕਰੋੜ ਰੁਪਏ ਦੀ ਸਬਸਿਡੀ ਨੂੰ ਖਤਮ ਕਰਨਾ ਚਾਹੁੰਦੀ ਹੈ।
ਉਂਝ ਐੱਲ. ਪੀ. ਜੀ. ‘ਤੇ ਇਸ ਸਮੇਂ ਸਬਸਿਡੀ 432 ਰੁਪਏ 71 ਪੈਸੇ ਪ੍ਰਤੀ ਸਿਲੰਡਰ ਹੈ। ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਹੀ ਰੇਲ ਕਿਰਾਏ ‘ਚ ਵੀ ਕਰੀਬ 14 ਫੀਸਦੀ ਦਾ ਵਾਧਾ ਹੋਇਆ ਸੀ। ਜਨਤਾ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੀ ਹੈ।