ਨਵੀਂ ਦਿੱਲੀ, 1 ਜੁਲਾਈ (ਪੀ. ਟੀ)- ਘਰ ਪਰਿਵਾਰ ਵਿਚ ਬੱਚਤ ਨੂੰ ਉਤਸ਼ਾਹ ਦੇਣ ਲਈ ਵਿੱਤ ਮੰਤਰਾਲਾ ਵੱਖ-ਵੱਖ ਵਿੱਤੀ ਉਤਪਾਦਾਂ ਵਿਚ ਨਿਵੇਸ਼ ਅਤੇ ਮਿਲਣ ਵਾਲੀ ਕਰ ਛੋਟ ਨੂੰ ਦੁੱਗਣਾ ਕਰ ਸਕਦਾ ਹੈ। ਫਿਲਹਾਲ ਨਿੱਜੀ ਆਮਦਨ ਕਰ ਦਾਤਿਆਂ ਨੂੰ ਇਕ ਲੱਖ ਰੁਪਏ ਤੱਕ ਦੇ ਨਿਵੇਸ਼ ‘ਤੇ ਕਰ ਛੋਟ ਮਿਲਦੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਬਜਟ ਵਿਚ ਆਮਦਨ ਕਰ ਕਾਨੂੰਨ ਦੀ ਧਾਰਾ 80 (ਸੀ), 80 (ਸੀ. ਸੀ.) ਅਤੇ 80 (ਸੀ. ਸੀ. ਸੀ.) ਦੇ ਤਹਿਤ ਦਿੱਤੀ ਜਾਣ ਵਾਲੀ ਛੋਟ ਦੀ ਇਸ ਹੱਦ ਨੂੰ 2 ਲੱਖ ਰੁਪਏ ਕੀਤਾ ਜਾ ਸਕਦਾ ਹੈ।