June 9, 2026 4:27 pm

ਭਾਰਤ ਬਣੇਗਾ ਸਾਫਟਵੇਅਰ ਦਾ ਨਿਰਮਾਣ ਹੱਬ

ਨਵੀਂ ਦਿੱਲੀ, 1 ਜੁਲਾਈ (ਪੀ. ਟੀ)- ਸਰਕਾਰ ਦਾ ਇਰਾਦਾ ਭਾਰਤ ਨੂੰ ਸਾਫਟਵੇਅਰ ਨਿਰਮਾਣ ਹੱਬ ਬਣਾਉਣ ਦਾ ਹੈ। ਸਰਕਾਰ ਅਜਿਹਾ ਚਾਹੁੰਦੀ ਹੈ ਕਿ ਜਿਸ ਨਾਲ 100 ਅਰਬ ਡਾਲਰ ਤੋਂ ਵੱਧ ਦਾ ਘਰੇਲੂ ਆਈ.ਟੀ. ਸੇਵਾ ਉਦਯੋਗ ‘ਮੇਡ ਇਨ ਇੰਡੀਆ‘ ਉਤਪਾਦਾਂ ‘ਤੇ ਕਰੇ। ਸੰਚਾਰ ਅਤੇ ਆਈ.ਟੀ. ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੰਤਰੀ ਰਵੀ ਸ਼ੰਕਰ ਪ੍ਰਸਾਦ ਬੁੱਧਵਾਰ ਨੂੰ ਬੇਂਗਲੂਰ ‘ਚ ਉਦਯੋਗ ਸੰਗਠਨ ਨਾਸਕਾਮ ਅਤੇ ਹੋਰ ਮਹੱਤਵਪੂਰਨ ਸੰਘਾਂ ਦੇ ਨਾਲ ਆਈ. ਟੀ. ਪੰਚਾਇਤ ਵਿਚ ਸ਼ਾਮਲ ਹੋਣਗੇ। ਉਹ ਉਨ੍ਹਾਂ ਦੇ ਨਾਲ ਭਾਰਤ ਨੂੰ ਸਾਫਟਵੇਅਰ ਉਤਪਾਦ ਰਾਸ਼ਟਰ ਬਣਾਉਣ ਦੇ ਲਈ ਗੱਲਬਾਤ ਕਰਨਗੇ।ਭਾਰਤ ‘ਚ ਆਈ.ਟੀ. ਉਤਪਾਦ ਅਤੇ ਕਾਰੋਬਾਰ ਪ੍ਰਕਿਰਿਆ ਪ੍ਰਬੰਧਨ (ਆਈ. ਟੀ.-ਬੀ.ਪੀ.ਐੱਮ.) ਉਦਯੋਗ ਨੇ 2012-13 ‘ਚ 109 ਅਰਬ ਡਾਲਰ ਦਾ ਮਾਲੀਆ ਇਕੱਠਾ ਕੀਤਾ। ਇਸ ‘ਚੋਂ ਆਈ.ਟੀ. ਉਤਪਾਦਨ ਮਾਲੀਆ 2.2 ਅਰਬ ਡਾਲਰ ਰਿਹਾ, ਜਿਸ ‘ਚੋਂ 30 ਫੀਸਦੀ ਘਰੇਲੂ

ਬਾਜ਼ਾਰ ਤੋਂ ਆਇਆ।ਆਈ. ਟੀ. ਉਦਯੋਗਾਂ ਦੇ ਸੰਗਠਨ ਨਾਸਕਾਮ ਨੇ ਸਾਫਟਵੇਅਰ ਉਤਪਾਦਾਂ ਤੋਂ ਮਾਲੀਏ ਨੂੰ 2020 ਤੱਕ ਪੰਜ ਗੁਣਾ ਕਰਕੇ 10 ਅਰਬ ਡਾਲਰ ‘ਤੇ ਪਹੁੰਚਾਉਣ ਦਾ ਟੀਚਾ ਰੱਖਿਆ ਹੈ।ਅਧਿਕਾਰੀ ਨੇ ਦੱਸਿਆ ਕਿ ਮੰਤਰੀ ਸਟਾਰਟ ਅਪ ਕੰਪਨੀਆਂ ਨਾਲ ਮਿਲਣਗੇ ਜੋ ਸਾਫਟਵੇਅਰ ਉਤਪਾਦ ਵਿਕਾਸ ‘ਚ ਮਹੱਤਵਪੂਰਨ ਯੋਗਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਘਰੇਲੂ ਇਲੈਕਟ੍ਰਾਨਿਕਸ ਨਿਰਮਾਣ ਵਿਚ ਆਈ. ਟੀ. ਦੀ ਵਰਤੋਂ ਵਧਾਉਣ ਦੀ ਸੰਭਾਵਨਾ ‘ਤੇ ਵੀ ਵਿਚਾਰ ਹੋਵੇਗਾ।

Send this to a friend