ਲੁਧਿਆਣਾ ‘ਚ ਹੈੱਡ ਕਾਂਸਟੇਬਲ ਨੇ ਕੀਤਾ ਸੁਸਾਈਡ, ਦੁੱਗਰੀ ਥਾਣੇ ਦੇ ਅੰਦਰ ਲਿਆ ਫਾਹਾ; ਕਈ ਦਿਨਾਂ ਤੋਂ ਸੀ ਤਣਾਅ ‘ਚ

ਥਾਣੇ ਵਿੱਚ ਤਾਇਨਾਤ ਹੌਲਦਾਰ ਬਲਜਿੰਦਰ ਸਿੰਘ (32) ਦੀ ਥਾਣੇ ਦੇ ਇਕ ਕਮਰੇ ‘ਚੋਂ ਲਟਕਦੀ ਹੋਈ ਲਾਸ਼ ਮਿਲੀ। ਸੂਤਰਾਂ ਮੁਤਾਬਕ ਬਲਜਿੰਦਰ ਸਿੰਘ ਕੁਝ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ

ਸੋਮਵਾਰ ਸਵੇਰੇ ਥਾਣਾ ਦੁਗਰੀ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਥਾਣੇ ਵਿੱਚ ਤਾਇਨਾਤ ਹੌਲਦਾਰ ਬਲਜਿੰਦਰ ਸਿੰਘ (32) ਦੀ ਥਾਣੇ ਦੇ ਇਕ ਕਮਰੇ ‘ਚੋਂ ਲਟਕਦੀ ਹੋਈ ਲਾਸ਼ ਮਿਲੀ। ਸੂਤਰਾਂ ਮੁਤਾਬਕ ਬਲਜਿੰਦਰ ਸਿੰਘ ਕੁਝ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਦੁੱਗਰੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸੋਮਵਾਰ ਦੁਪਹਿਰ ਨੂੰ ਰੈਸਟ ਰੂਮ ‘ਚ ਗਿਆ ਤੇ ਉਥੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸਟੇਸ਼ਨ ਇੰਚਾਰਜ ਮਧੂਬਾਲਾ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪੁਲਿਸ ਅਜੇ ਇਸ ਮਾਮਲੇ ਵਿੱਚ ਕੁੱਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ।

Send this to a friend