Skip to content
Independent perspectives. Global stories.
BREAKING

ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ‘ਤੇ ਤਾਜ਼ਾ ਅਪਡੇਟਸ, ਹੁਣ 15 ਨਵੰਬਰ ਨੂੰ ਪਟਿਆਲਾ ਹਾਊਸ ਕੋਰਟ ਸੁਣਾਵੇਗੀ ਫ਼ੈਸਲਾ

Share this story

ਜੈਕਲੀਨ ਨੇ ਇਹ ਗੱਲ ਅਦਾਕਾਰ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨੂੰ ਵੀ ਦੱਸੀ ਸੀ। ਜਿਸ ਕਾਰਨ ਸੁਕੇਸ਼ ਪਿੰਕੀ ਰਾਹੀਂ ਜੈਕਲੀਨ ਨੂੰ ਕਈ ਤੋਹਫੇ ਭੇਜਦਾ ਰਿਹਾ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਪਟਿਆਲਾ ਹਾਊਸ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਦੀ ਦੋਸ਼ੀ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ 15 ਨਵੰਬਰ ਤੱਕ ਸੁਰੱਖਿਆ ਦਿੱਤੀ ਹੈ। ਅਦਾਲਤ ਹੁਣ ਅਦਾਕਾਰਾ ਦੀ ਜ਼ਮਾਨਤ ਪਟੀਸ਼ਨ ‘ਤੇ 15 ਨਵੰਬਰ ਨੂੰ ਆਪਣਾ ਫੈਸਲਾ ਸੁਣਾਏਗੀ। ਅਦਾਲਤ ਨੇ 10 ਨਵੰਬਰ ਨੂੰ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਈਡੀ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ

ਦੱਸ ਦੇਈਏ ਕਿ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਲੀਲ ਦਿੱਤੀ ਕਿ ਜਦੋਂ ਮਨੀ ਲਾਂਡਰਿੰਗ ਨਾਲ ਜੁੜੇ ਸਾਰੇ ਦੋਸ਼ੀ ਜੇਲ ‘ਚ ਹਨ ਤਾਂ ਜੈਕਲੀਨ ਫਰਨਾਂਡੀਜ਼ ਨੂੰ ਜ਼ਮਾਨਤ ਕਿਉਂ ਦਿੱਤੀ ਜਾਵੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਭਿਨੇਤਰੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਸਨੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਜਾਂਚ ਵਿੱਚ ਵੀ ਸਹਿਯੋਗ ਨਹੀਂ ਦਿੱਤਾ। ਅਜਿਹੇ ‘ਚ ਅਭਿਨੇਤਰੀ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ।

ਜੈਕਲੀਨ-ਸੁਕੇਸ਼ ਦਾ ਵਿਆਹ ਹੋਣ ਵਾਲਾ ਸੀ

ਫਿਲਹਾਲ ਅਦਾਕਾਰਾ ਮਨੀ ਲਾਂਡਰਿੰਗ ਮਾਮਲੇ ‘ਚ ਅੰਤਰਿਮ ਜ਼ਮਾਨਤ ‘ਤੇ ਬਾਹਰ ਹੈ। ਉਸ ‘ਤੇ ਮਹਾਠੱਗ ਸੁਕੇਸ਼ ਚੰਦਰਸ਼ੇਖਰ ਤੋਂ ਕਰੋੜਾਂ ਦੇ ਤੋਹਫੇ ਲੈਣ ਦਾ ਦੋਸ਼ ਹੈ। ਸੁਕੇਸ਼ ਦੀ ਸੱਚਾਈ ਜਾਣਨ ਦੇ ਬਾਵਜੂਦ ਜੈਕਲੀਨ ਉਸ ਦੇ ਨੇੜੇ ਰਹੀ। ਦੱਸਿਆ ਜਾਂਦਾ ਹੈ ਕਿ ਸੁਕੇਸ਼ ਪਹਿਲਾਂ ਨੋਰਾ ਫਤੇਹੀ ਨਾਲ ਵਿਆਹ ਕਰਨਾ ਚਾਹੁੰਦੇ ਸਨ। ਜਦੋਂ ਗੱਲ ਨਾ ਬਣੀ ਤਾਂ ਉਸ ਦੀ ਨਜ਼ਰ ਜੈਕਲੀਨ ਫਰਨਾਂਡੀਜ਼ ‘ਤੇ ਟਿਕ ਗਈ। ਜੈਕਲੀਨ ਵਿਆਹ ਲਈ ਰਾਜ਼ੀ ਹੋ ਗਈ।

ਸਬੂਤਾਂ ਨਾਲ ਛੇੜਛਾੜ ਦਾ ਦੋਸ਼

ਜੈਕਲੀਨ ਨੇ ਇਹ ਗੱਲ ਅਦਾਕਾਰ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨੂੰ ਵੀ ਦੱਸੀ ਸੀ। ਜਿਸ ਕਾਰਨ ਸੁਕੇਸ਼ ਪਿੰਕੀ ਰਾਹੀਂ ਜੈਕਲੀਨ ਨੂੰ ਕਈ ਤੋਹਫੇ ਭੇਜਦਾ ਰਿਹਾ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਲਤ ਨੂੰ ਦੱਸਿਆ ਕਿ ਅਦਾਕਾਰਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੋਰਾਂ ਨੂੰ ਸਬੂਤਾਂ ਨਾਲ ਛੇੜਛਾੜ ਕਰਨ, ਸਬੂਤ ਨਸ਼ਟ ਕਰਨ ਲਈ ਕਿਹਾ ਹੈ।

WRITTEN BY