ਚੰਡੀਗੜ੍ਹ, 30 ਜੂਨ (ਪੀ.ਟੀ.)-ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅਗਾਮੀਂ ਵਿਧਾਨ ਸਭਾ ਸੈਸ਼ਨ ਦੌਰਾਨ ਮਾਨਯੋਗ ਰਾਜਪਾਲ ਦੇ ਭਾਸ਼ਣ ਉਪਰੰਤ ਰਾਸ਼ਟਰੀ ਗਾਨ ਗਾਏ ਜਾਣ ਮੌਕੇ ਵਿਧਾਨ ਸਭਾ ਦੀਆਂ ਗੈਲਰੀਆਂ ’ਚ ਬੈਠੇ ਅਧਿਕਾਰੀਆਂ ਨੂੰ ਖੜ੍ਹੇ ਹੋਣ ਸਬੰਧੀ ਹਦਾਇਤਾਂ ਦਿੱਤੀਆਂ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਮਾਗਮ ਦੌਰਾਨ ਮਾਨਯੋਗ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਗਾਏ ਜਾਣ ਵਾਲੇ ਰਾਸ਼ਟਰੀ ਗੀਤ ਸਮੇਂ ਗੈਲਰੀਆਂ ’ਚ ਬੈਠੇ ਅਧਿਕਾਰੀਆਂ ਦਾ ਖੜ੍ਹੇ ਹੋਣਾ ਵੀ ਲਾਜ਼ਮੀ ਕੀਤਾ ਗਿਆ ਹੈ।