ਲੰਦਨ, 29 ਜੂਨ (ਪੀ.ਟੀ.)-ਸਾਬਕਾ ਮੁੱਖ ਚੋਣ ਕਮਿਸ਼ਨਰ ਐਸ. ਵਾਈ. ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ‘ਚ ਚੋਣ ਮੁਹਿੰਮ ਦੌਰਾਨ ਕਾਲੇ ਧਨ ਦੀ ਵਰਤੋਂ ਇਕ ਪ੍ਰਮੁੱਖ ਸਮੱਸਿਆ ਹੈ, ਜਿਥੇ ਅਜਿਹੇ ਧਨ ਦੀ ਵਰਤੋਂ ‘ ਬਿਰਿਆਨੀ ਪਾਰਟੀਆਂ ‘ ਅਤੇ ਬਿਨਾਂ ‘ਦੁਲਹਾ-ਦੁਲਹਨ‘ ਦੇ ਵਿਆਹ ਸਮਾਰੋਹਾਂ ‘ਚ ਕੀਤਾ ਜਾਂਦਾ ਹੈ ਤਾਂ ਜੋ ਵੋਟਰਾਂ ਨੂੰ ਆਕਰਿਸ਼ਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੁਝ ਸਮੱਸਿਆਵਾਂ ਹਨ ਅਤੇ ਕਾਲੇ ਧਨ ਦਾ ਇਸਤੇਮਾਲ ਇਕ ਪ੍ਰਮੁੱਖ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਨੇਤਾਵਾਂ ਲਈ ਮੁਸ਼ਕਿਲ ਪੈਦਾ ਕੀਤੀ ਗਈ ਹੈ ਪਰ ਇਹ ਵੀ ਤੱਥ ਹੈ ਕਿ ਨਿਰਧਾਰਿਤ ਹੱਦ ਤੋਂ ਰਕਮ ਕਿਤੇ ਜਿਆਦਾ ਖਰਚ ਕੀਤੀ ਜਾਂਦੀ ਹੈ।