ਫ਼ਾਜ਼ਿਲਕਾ, 29 ਜੂਨ (ਪੀ.ਟੀ.)-ਫ਼ਾਜ਼ਿਲਕਾ ਦੇ ਗਊਸ਼ਾਲਾ ਰੋਡ ‘ਤੇ ਅੱਜ ਇਕ ਤੇਜ਼ ਰਫ਼ਤਾਰ ਟਵੇਰਾ ਗੱਡੀ ਨੇ ਇਕ ਰੇਹੜੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਰੇਹੜੀ ਤੇ ਕੁਲਫ਼ੀ ਖਾ ਰਹੇ ਦੋ ਨੰਨੇ ਮੁੰਨੇ ਬੱਚੇ ਰੇਹੜੀ ਦੇ ਹੇਠ ਆ ਗਏ ਅਤੇ ਜ਼ਖ਼ਮੀ ਹੋ ਗਏ ਅਤੇ ਰੇਹੜੀ ‘ਤੇ ਪਿਆ ਸਮਾਨ ਵੀ ਨੁਕਸਾਨਿਆ ਗਿਆ।