ਨਵੀਂ ਦਿੱਲੀ, 29 ਜੂਨ (ਪੀ.ਟੀ.)-ਸਰਕਾਰ ਨੇ ਅਜੇ ਤੱਕ ਯੋਜਨਾ ਕਮਿਸ਼ਨ ਦੇ ਪੁਨਰ ਗਠਨ ‘ਤੇ ਕੋਈ ਫੈਸਲਾ ਨਹੀਂ ਕੀਤਾ ਹੈ। ਯੋਜਨਾ ਅਤੇ ਅੰਕੜਿਆਂ ਸਬੰਧੀ ਮੰਤਰੀ ਰਾਵ ਇੰਦਰਜੀਤ ਸਿੰਘ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਪੁੱਛੇ ਜਾਣ ‘ਤੇ ਕਿ ਆਯੋਗ ਦਾ ਪੁਨਰ ਗਠਨ ਕਦੋਂ ਕੀਤਾ ਜਾਵੇਗਾ ਤਾਂ ਮੰਤਰੀ ਨੇ ਕਿਹਾ ਕਿ ਇਸ ਦਾ ਫੈਸਲਾ ਸਰਕਾਰ ਨੂੰ ਕਰਨਾ ਹੈ। ਜਦੋਂ ਇਹ ਫੈਸਲਾ ਹੋਵੇਗਾ, ਸਰਕਾਰ ਇਸਦੀ ਜਾਣਕਾਰੀ ਦੇਵੇਗੀ। ਸਿੰਘ ਦੀ ਯੋਜਨਾ ਮੰਤਰੀ ਦੀ ਨਿਯੁਕਤੀ ਨਾਲ ਇਹ ਅਟਕਲਾਂ ਚੱਲ ਰਹੀਆਂ ਸਨ ਕਿ ਸਰਕਾਰ ਸੰਭਾਵਤ ਯੋਜਨਾ ਕਮਿਸ਼ਨ ਦਾ ਪੁਨਰ ਗਠਨ ਨਹੀਂ ਕਰੇਗੀ। ਇਸ ਬਾਰੇ ‘ਚ ਮੀਡੀਆ ਖ਼ਬਰਾਂ ‘ਤੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਮੀਡੀਆ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸਦਾ ਕੋਈ ਆਧਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਜਨਾ ਕਮਿਸ਼ਨ ਦੇ ਚੇਅਰਮੈਨ ਹਨ।
ਕੇਂਦਰ ‘ਚ ਸਰਕਾਰ ਬਦਲਣ ਤੋਂ ਬਾਅਦ ਮੋਨਟੇਕ ਸਿੰਘ ਆਹਲੁਵਾਲੀਆ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਕਮਿਸ਼ਨ ਦਾ ਉੱਪ ਪ੍ਰਧਾਨ ਦਾ ਅਹੁਦਾ ਖਾਲੀ ਹੈ।