ਨਵੀਂ ਦਿੱਲੀ, 29 ਜੂਨ (ਪੀ.ਟੀ.)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਿੰਸਾ ਪ੍ਰਭਾਵਿਤ ਇਰਾਕ ਦੀ ਸਥਿਤੀ ‘ਤੇ ਚਰਚਾ ਕਰਨ ਲਈ ਅੱਜ ਖਾੜੀ ਦੇਸ਼ਾਂ ‘ਚ ਭਾਰਤ ਦੇ ਪ੍ਰਮੁੱਖ ਦੂਤਾਂ ਨਾਲ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਭਾਰਤ ਸਰਕਾਰ ਇਰਾਕ ‘ਚ ਗੈਰ ਸੰਘਰਸ਼ ਵਾਲੇ ਇਲਾਕਿਆਂ ਤੋਂ ਆਪਣੇ ਕਰੀਬ 10 ਹਜ਼ਾਰ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਸਹੂਲਤ ਦੇਣ ਦੀ ਪ੍ਰਕਿਰਿਆ ‘ਚ ਹੈ। ਭਾਰਤੀ ਦੂਤਾਂ ਤੋਂ ਇਲਾਵਾ ਭਾਰਤ ‘ਚ ਨਿਯੁਕਤ ਖਾੜੀ ਦੇਸ਼ਾਂ ਦੇ ਰਾਜਦੂਤ ਵੀ ਬੈਠਕ ‘ਚ ਸ਼ਾਮਲ ਸਨ। ਇਸ ਦਾ ਉਦੇਸ਼ ਇਰਾਕ ‘ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਭਵਿੱਖ ਦੀ ਰਣਨੀਤੀ ਤਿਆਰ ਕਰਨਾ ਸੀ।