June 9, 2026 12:10 pm

ਆਰ.ਐ¤ਸ.ਐ¤ਸ. ਵੱਲੋਂ ਭਾਜਪਾ ਦੇ ਨਵੇਂ ਸੰਸਦ ਮੈਂਬਰਾਂ ਨੂੰ ‘ਵਿਚਾਰਧਾਰਾਂ’ ਤੋਂ ਬਿਲਕੁਲ ਨਾ ਭਟਕਣ ਦੀ ਸਲਾਹ

16 ਮਈ ਦੇ ਨਤੀਜੇ ਅੰਗਰੇਜ਼ਾਂ ਦੇ ਚਲੇ ਜਾਣ ਵਾਂਗ ਸਨ : ਸੁਰੇਸ਼ ਸ਼ੋਨੀ
Page-1_06 ਸੂਰਜਕੁੰਡ, 29 ਜੂਨ (ਪੀ.ਟੀ.)-ਪਹਿਲੀ ਵਾਰ ਆਰ.ਐ¤ਸ.ਐ¤ਸ. ਦੇ ਇਕ ਸੀਨੀਅਰ ਪਰਚਾਰਕ ਸੁਰੇਸ਼ ਸੋਨੀ ਨੇ ਭਾਜਪਾ ਦੇ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰਾਂ ਦੀ ਇਥੇ ਚਲ ਰਹੀ ਕਾਰਜਸ਼ਾਲਾ ਨੂੰ ਸੰਬੋਧਨ ਕੀਤਾ ਕਾਰਜਸ਼ਾਲਾ ਦਾ ਅੱਜ ਦੂਸਰਾ ਅਤੇ ਅੰਤਿਮ ਦਿਨ ਸੀ।ਸੂਤਰਾਂ ਮੁਤਾਬਿਕ ਸੂਰਜਕੁੰਡ ਵਿਖੇ ਆਯੋਜਿਤ ਕੀਤੇ ਗਏ ਇਸ ਸਿੱਖਿਲਾਈ ਸ਼ੈਸ਼ਨ ਵਿੱਚ ਆਰ.ਐ¤ਸ.ਐ¤ਸ. ਪਰਚਾਰਕ ਨੂੰ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਕਿਹਾ ਸਲਾਹ ਦਿੱਤੀ ਹੈ ਕਿ ਤੁਹਾਡੇ ’ਚੋਂ ਜਿਆਦਾਤਰ ਮੈਂਬਰ ਆਰ.ਐ¤ਸ.ਐ¤ਸ. ਦੀ ਵਿਚਾਰਧਾਰਾ ਤੋਂ ਵਾਕਫ ਹਨ ਅਤੇ ਕਿਸੇ ਵੀ ਸੂਰਤ ਵਿੱਚ ਤੁਹਾਨੂੰ ਵਿਚਾਰਧਾਰਾ ਤੋਂ ਭਟਕਣਾ ਨਹੀਂ ਚਾਹੀਦਾ। ਸ੍ਰੀ ਸੋਨੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਜਨਤਾ ਨੇ ਉਨ੍ਹਾਂ ’ਤੇ ਭਰੋਸ ਜਤਾਇਆ ਹੈ ਅਤੇ ਜਨਤਾ ਦਾ ਇਹ ਭਰੋਸਾ

ਕਿਸੇ ਵੀ ਸੂਰਤ ਟੁੱਟਣਾ ਨਹੀਂ ਚਾਹੀਦਾ। ਜਦੋਂ ਸ੍ਰੀ ਸੋਨੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਭਾਜਪਾ ਨੇਤਾਵਾਂ ਦੇ ਹਵਾਲੇ ਮੁਤਾਬਕ ਸ੍ਰੀ ਸੋਨੀ ਨੇ ਕਿਹਾ 16 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਣ ਤੋਂ ਬਾਅਦ ਉਸ ਤਰ੍ਹਾਂ ਹੀ ਲੱਗਿਆ ਜਿਵੇਂ 16 ਅਗਸਤ 1947 ਨੂੰ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਲੱਗਿਆ ਸੀ। ਇਸ ਤੋਂ ਪਹਿਲਾ ਸ਼ੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੰਸਦ ਅੰਦਰ ਅਤੇ ਸੰਸਦ ਤੋਂ ਬਾਹਰ ਚੰਗੇ ਆਚਰਣ ’ਤੇ ਧਿਆਨ ਦੇਣ ਲਈ ਆਖਿਆ ਸੀ, ਕਿਉਂਕਿ ਲੋਕ ਉਨ੍ਹਾਂ ਨੂੰ ਦੇਖ ਰਹੇ ਹਨ। ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਆਪਣੇ ਹਲਕੇ ਦੇ ਵਿਕਾਸ ਅਤੇ ਸ਼ੁਸ਼ਾਸਨ ਦਾ ਸੰਦੇਸ਼ ਫੈਲਾਉਣ ਦੀ ਸਲਾਹ ਵੀ ਦਿੱਤੀ ਸੀ। ਸੂਰਜਕੁੰਡ ਕਾਰਜਸ਼ਾਲਾ ਵਿੱਚ ਭਾਜਪਾ ਦੇ 150 ਦੇ ਕਰੀਬ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸ ਕਾਰਜਸ਼ਾਲਾ ਵਿੱਚ ਸੰਸਦ ਮੈਂਬਰਾਂ ਨੂੰ ਸੰਸਦ ਦੇ ਕੰਮ ਕਾਰਜ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸ਼ੈਸ਼ਨ ਵਿੱਚ ਭਾਜਪਾ ਦੇ ਤਿੰਨ ਦਰਜਨ ਦੇ ਕਰੀਬ ਮੈਂਬਰ ਸ਼ਾਮਲ ਨਹੀਂ ਹੋਏ। ਭਾਜਪਾ ਦੇ ਕਈ ਵੱਡੇ ਨੇਤਾਵਾਂ ਵੱਲੋਂ ਇਸ ਮੌਕੇ ਤੇ ਹਾਜ਼ਰੀ ਨਾ ਭਰਨਾ ਕਾਫ਼ੀ ਹੈਰਾਨੀਜਨਕ ਹੈ।

Send this to a friend