June 8, 2026 9:36 am

ਫਰੈਂਕਫਰਟ ਖੇਡ ਮੇਲੇ ’ਚ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੀ ਟੀਮ ਜੇਤੂ

Page-3_17 ਫਰੈਂਕਫਰਟ, 28 ਜੂਨ (ਪੀ.ਟੀ.)-ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ  ਐਸੋਸੀਏਸ਼ਨ ਫਰੈਂਕਫਰਟ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਯਾਦ ਨੂੰ ਸਮਰਪਿਤ  ਕਬੱਡੀ ਤੇ ਸੱਭਿਆਚਾਰਕ ਮੇਲਾ ਫਰੈਂਕਫਰਟ ਚ ਗੁਰਦੁਆਰਾ ਸਿੱਖ ਸੈਂਟਰ ਦੇ ਨੇੜੇ ਠ ਨਸ਼ੇ ਛੱਡੋ ਕੋਹੜ ਵੱਢੋੂ ਦੇ ਮਾਟੋ ਹੇਠ ਸਿੰਡਲਿੰਗਨ ਦੇ ਮੈਦਾਨ ਚ ਕਰਵਾਇਆ ਗਿਆ1 ਆਸਟਰੀਆ, ਸਪੇਨ, ਫਰਾਂਸ ,ਹਾਲੈਂਡ ਤੇ ਜਰਮਨੀ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ! ਨਸ਼ੀਲੇ  ਪਦਾਰਥ ਦੀ ਵਰਤੋਂ ਵਾਲੇ ਨਰੀਖਣ  ਤੋਂ ਟਾਲਾ ਵੱਟਣ ਵਾਲੇ ਖਿਡਾਰੀ  ਖੇਡਣ ਤੋਂ ਵਾਂਝੇ ਰਹੇ! ਕਬੱਡੀ ਫੈਡਰੇਸ਼ਨ ਤੇ ਪ੍ਰਬੰਧਕਾਂ ਦੇ ਯਤਨਾਂ ਸਦਕਾ  ਨਸ਼ੇ ਰਹਿਤ  ਹੋਏ ਖੇਡ ਮੇਲੇ ਚ ਕਬੱਡੀ ਖਿਡਾਰੀਆਂ ਨੇ ਖੇਡ ਦਾ ਸ਼ਾਨਦਾਰ

ਪ੍ਰਦਰਸ਼ਨ ਕੀਤਾ ,ਜਿਸ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ! ਵੱਖ-ਵੱਖ  ਮੁਕਾਬਲਿਆਂ ਦੌਰਾਨ ਜਿੱਤ ,ਹਾਰ ਦਾ ਗੇੜ ਚਲਦਾ ਰਿਹਾ! ਅਖੀਰ ਚ ਸੰਤ ਬਾਬਾ ਪ੍ਰੇਮ ਸਿੰਘ  ਸਪੋਰਟਸ ਕਲੱਬ ਫਰਾਂਸ  ਦੀ ਟੀਮ  ਦਾ ਮੁਕਾਬਲਾ  ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰੈਂਕਫਰਟ  ਦੀ ਟੀਮ ਨਾਲ ਹੋਇਆ ਇਸ ਭੇੜ ਚ ਫਰਾਂਸ ਦੀ ਟੀਮ ਨੇ ਪਹਿਲਾ ਤੇ ਫਰੈਂਕਫਰਟ ਦੀ ਟੀਮ ਨੇ ਦੂੱਜਾ ਸਥਾਨ ਪ੍ਰਾਪਤ ਕੀਤਾ! ਇਸ ਮੌਕੇ ਕੁਸ਼ਤੀ ਮੁਕਾਬਲੇ ਚ ਪੰਜਾਹ ਸਾਲ ਦੀ ਉਮਰ ਵਾਲੇ , ਸਿੱਖੀ ਸਰੂਪ ਚ ਪਹਿਲਵਾਨ ਗੁਰਜੀਤ ਸਿੰਘ ਹਲਵਾਰਾ  ਨੇ  ਜਰਨੈਲ ਸਿੰਘ ਭਲਵਾਨ ਨੂੰ ਧੋਬੀ ਪਟੜਾ ਮਾਰ ਕੇ ਜਿੱਤ ਪ੍ਰਾਪਤ ਕੀਤੀ! ਪੰਜਾਬ  ਸਪੋਰਟਸ ਅਤੇ  ਕਲਚਰ ਅਕੈਡਮੀ ਫਰੈਂਕਫਰਟ ਵੱਲੋਂ ਚੇਅਰਮੈਨ ਹਰਮੀਤ ਸਿੰਘ ਲੇਹਲ, ਪ੍ਰਧਾਨ ਸੁਖਰਾਜ ਸਿੰਘ ਹੁੰਦਲ, ਖਜ਼ਾਨਚੀ ਹਰਪ੍ਰੀਤ ਸਿੰਘ ਥਿਆੜਾ ਤੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਘਲੋਟੀ  ਨੇ ਫਰਾਂਸ ਦੀ ਜੇਤੂ ਟੀਮ ਨੂੰ  31 ਸੌ ਯੂਰੋ ਦਾ ਪਹਿਲਾ ਇਨਾਮ ਦ੍ਹਿੱਤਾ !  ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ  ਫਰੈਂਕਫਰਟ ਵੱਲੋਂ ਹਰਜੀਤ ਸਿੰਘ ਸੰਮੀ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਸੁਮਨ ਨੇ ਦੂਸਰੇ 25ਸੌ ਯੂਰੋ ਦੇ ਇਨਾਮ  ਨਾਲ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰੈਂਕਫਰਟ ਦੀ ਟੀਮ ਦਾ ਸਨਮਾਨ ਕੀਤਾ!। ਸੁਰਮਿੰਦਰ ਸਿੰਘ ਮਰਵਾਹਾ( ਨੀਟੂ)  ਨੇ ਵਧੀਆ ਜਾਫੀ ਅਤੇ ਬਿਹਤਰ ਧਾਵੀ ਨੂੰ ਸੌ,ਸੌ ਯੂਰੋ ਦਾ ਇਨਾਮ ਦਿੱਤਾ। ਪ੍ਰਬੰਧਕਾਂ ਵੱਲੋਂ ਕੁਸ਼ਤੀ ਮੁਕਾਬਲੇ ਚ ਜੇਤੂ ਰਹੇ ਗੁਰਜੀਤ ਸਿੰਘ ਪਹਿਲਵਾਨ  ਦਾ ਸ਼ੀਲਡ ਨਾਲ ਸਨਮਾਨ ਕੀਤਾ  ਗਿਆ ! ਖੇਡ ਮੇਲੇ ਵਿਚ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਬੱਚਿਆਂ  ਦੀਆਂ ਦੋੜਾਂ, ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ।ਪ੍ਰਧਾਨ ਕੁਲਦੀਪ ਸਿੰਘ ਮੁਲਤਾਨੀ, ਚੇਅਰਮੈਨ ਜਗਰੂਪ ਸਿੰਘ ਰੂਬੀ, ਉਪ ਪ੍ਰਧਾਨ ਰਣਜੀਤ ਸਿੰਘ ਸੁਮਨ, ਜਰਨਲ ਸਕੱਤਰ ਸੁਜਿੰਦਰ ਸਿੰਘ ਟੀਟੂ ,  ਖਜ਼ਾਨਚੀ ਹਰਬੀਰ ਸਿੰਘ ਸੋਨੂੰ, ਨਰਿੰਦਰ ਸਿੰਘ ਘੋਤੜਾ, ਗੋਲਡੀ ਸਲੇਮਪੁਰ, ਹਰਤਾਜ ਸਿੰਘ ਗਾੜਾ, ਸਰਤਾਜ਼ ਸਿੰਘ ਲੁਬਾਣਾ, ਗੁਰਨਾਮ ਸਿੰਘ ਗਾੜਾ, ਰਘਬੀਰ ਸਿੰਘ ਪੇਲੀਆ, ਨਰਿੰਦਰ ਸਿੰਘ ਖੁਰਦ, ਸੁਖਵਿੰਦਰ ਸਿੰਘ ਲੁਬਾਣਾ, ਸਤਵਿੰਦਰ ਸਿੰਘ ਮੁਲਤਾਨੀ, ਅਨੂਪ ਸਿੰਘ ਘੋਤੜਾ, ਮਨਜੀਤ ਸਿੰਘ ਮੁਲਤਾਨੀ, ਪੰਮਾ ਜਲਾਲਪੁਰ, ਰਾਜੂ ਮਿਆਣੀ, ਚਰਨ ਸਿੰਘ ਮਠੋਨ, ਸੁਜਾਨ ਸਿੰਘ ਗਿਲਜੀਆਂ, ਕਰਨੈਲ ਸਿੰਘ ਪ੍ਰਦੇਸੀ,ਵਜ਼ੀਰ ਸਿੰਘ ਪੇਲੀਆ ਤੇ ਕਰਨੈਲ ਸਿੰਘ ਅਕਬਰਪੁਰ  ਨੇ  ਸਮੂਹ ਦਾ ਤਹਿ ਦਿਲੋਂ ਧੰਨਵਾਦ ਕੀਤਾ।

Send this to a friend