ਜੰਮੂ, 27 ਜੂਨ (ਪੀ.ਟੀ.)- ਅਮਰਨਾਥ ਯਾਤਰਾ ਤਹਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅ¤ਜ ਜੰਮੂ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਕਰ ਦਿ¤ਤਾ ਗਿਆ। ਸਨਿਚਰਵਾਰ ਤੋਂ ਬਾਲਟਾਲ ਦੇ ਰਸਤੇ ਤੋਂ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਜਾਵੇਗੀ। ਭਾਰੀ ਬਰਫਬਾਰੀ ਦੀ ਵਜ੍ਹਾ ਨਾਲ ਪਹਿਲਗਾਮ ਦੇ ਰਸਤੇ ਯਾਤਰਾ ਦੇਰੀ ਨਾਲ ਸ਼ੁਰੂ ਹੋਵੇਗੀ। ਜੰਮੂ ਬੇਸ ਕੈਂਪ ‘ਚ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁ¤ਕੀਆਂ ਹਨ ਤੇ ਭਾਰੀ ਮਾਤਰਾ ‘ਚ ਸ਼ਰਧਾਲੂ ਜੰਮੂ ਕੈਂਪ ਪਹੁੰਚ ਚੁ¤ਕੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਸ਼ਰਧਾਲੂ ਅਮਰਨਾਥ ਦਰਸ਼ਨਾਂ ਲਈ ਜਾਣਗੇ। ਏਨਾ ਹੀ ਨਹੀਂ ਅਮਰਨਾਥ ਦੀ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਦੀ ਸਿਹਤ ਦਾ ਧਿਆਨ ਰ¤ਖਦੇ ਹੋਏ
ਅਮਰਨਾਥ ਬੋਰਡ ਨੇ ਕੁ¤ਝ ਅਹਿਮ ਫੈਸਲੇ ਕੀਤੇ ਹਨ। ਬੋਰਡ ਨੇ ਇਸ ਵਾਰ ਯਾਤਰਾ ਦੌਰਾਨ ਮਾਸਾਹਾਰੀ, ਸ਼ਰਾਬ, ਸਿਗਰੇਟ ਤੋਂ ਇਲਾਵਾ ਤੇਲ-ਘਿਓ ਨਾਲ ਬਣੇ ਖਾਣੇ, ਮਿਠਾਈਆਂ ਤੇ ਕੋਲਡ ਡ੍ਰਿੰਕ ‘ਤੇ ਪਾਬੰਧੀ ਲਗਾਈ ਹੈ।