ਵਾਸ਼ਿੰਗਟਨ, 27 ਜੂਨ (ਪੀ.ਟੀ.)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਦੇ ਨਰਮਪੰਥੀ ਬਾਗੀਆਂ ਦੀ ਮਦਦ ਲਈ ਦੇਸ਼ ਦੀ ਸੰਸਦ ਨੂੰ 50 ਕਰੋੜ ਅਮਰੀਕੀ ਡਾਲਰ ਮਨਜੂਰ ਕਰਨ ਦੀ ਅਪੀਲ ਕੀਤੀ ਹੈ। ਓਬਾਮਾ ਨੇ ਅਮਰੀਕੀ ਕਾਂਗਰਸ ਨੂੰ ਦੱਸਿਆ ਕਿ ਇਹ ਰਾਸ਼ੀ ਉਨ੍ਹਾਂ ਬਾਗੀਆ ਦੇ ਪ੍ਰੀਖਣ ਅਤੇ ਹਥਿਆਰ ਖਰੀਦਣ ’ਤੇ ਖਰਚ ਕੀਤੀ ਜਾਵੇਗੀ, ਜੋ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਲੜ ਰਹੇ ਹਨ। ਵਾਈਟ ਹਾਊਸ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਗੀਆਂ ਨੂੰ ਹਥਿਆਰ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਹਥਿਆਰ ਬਾਅਦ ਵਿਚ ਅਮਰੀਕਾ ਦੇ ਦੁਸ਼ਮਣਾਂ ਦੇ ਹੱਥ ਨਾ ਲੱਗ ਜਾਣ। ਜ਼ਿਕਰਯੋਗ ਹੈ ਕਿ ਕਈ ਸੰਸਦ ਮੈਂਬਰ ਓਬਾਮਾ ਤੇ ਸੀਰੀਆਈ ਵਿਦਰੋਹੀਆਂ ਨੂੰ ਮਦਦ ਮੁਹੱਈਆ ਕਰਾਉਣ ਲਈ ਦਬਾਅ ਬਣਾ ਰਹੇ ਹਨ।